Change luck by installing rainwater harvesting system

ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾ ਬਦਲੀ ਕਿਸਮਤ ਭੂ-ਸੁਰੱਖਿਆ ਦੇ ਨਾਲ-ਨਾਲ ਸਫ਼ਲ ਕਿਸਾਨ ਬਣਿਆ ਨਰਿੰਦਰ ਕੰਬੋਜ਼

ਸਫ਼ਲ ਕਿਸਾਨ ਨਰਿੰਦਰ ਕੰਬੋਜ ਦੱਸਦੇ ਹਨ ਕਿ ਉਹ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲੱਗਣ ਤੋਂ ਬਾਅਦ ਸੰਤੁਸ਼ਟ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਉੱਪਜ ਦੂਸਰੇ ਖੇਤਾਂ ਦੇ ਕਿਸਾਨ ਪ੍ਰਤੀ ਏਕੜ ਦੇ ਹਿਸਾਬ ਨਾਲ ਲੈਂਦੇ ਹਨ, ਓਨੀ ਹੀ ਉਪਜ ਮੈਂ ਲੈ ਰਿਹਾ ਹਾਂ ਨਾਲ ਹੀ ਮੈਂ ਉਨ੍ਹਾਂ ਤੋਂ ਇਲਾਵਾ ਜ਼ਮੀਨ ਨੂੰ ਪਾਣੀ ਵੀ ਦੇ ਰਿਹਾ ਹਾਂ ਨਾਲ ਹੀ ਉਹ ਕਹਿੰਦੇ ਹਨ ਕਿ ਮੇਰੀ ਉੱਪਜ ਦਾ ਵੀ ਮੈਨੂੰ ਉਹੀ ਦਾਮ ਮਿਲਦਾ ਹੈ ਜੋ ਹੋਰ ਕਿਸਾਨਾਂ ਨੂੰ ਮਿਲ ਰਿਹਾ ਹੈ, ਜਿਸ ਨਾਲ ਮੇਰੀ ਆਰਥਿਕ ਸਥਿਤੀ ’ਚ ਵੀ ਸੁਧਾਰ ਆਇਆ ਹੈ ਨਰਿੰਦਰ ਨੇ ਦੱਸਿਆ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਜਲ ਸੁਰੱਖਿਅਤ ਲਈ ਕੰਮ ਕਰਕੇ ਕੁਦਰਤ ਨੂੰ ਬਚਾਉਣ ’ਚ ਆਪਣੀ ਹਿੱਸੇਦਾਰੀ ਦੇ ਰਿਹਾ ਹਾਂ ਦੂਸਰੇ ਕਿਸਾਨਾਂ ਨੂੰ ਵੀ, ਜਿੱਥੇ ਖੇਤਾਂ ’ਚ ਜਲ ਭਰਾਅ ਦੀ ਸਮੱਸਿਆ ਹੈ, ਆਪਣੇ ਖੇਤਾਂ ’ਚ ਰੇਨ ਹਾਰਵੈਸਟਿੰਗ ਸਿਸਟਮ ਨੂੰ ਲਗਵਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਪਾਣੀ ਦੀ ਬਰਬਾਦੀ ਨੂੰ ਬਚਾ ਸਕੀਏ

ਕਿਸਾਨੀ ਇੱਕ ਅਜਿਹਾ ਪੇਸ਼ਾ ਹੈ, ਜਿਸ ’ਚ ਇਸ ਗੱਲ ਦਾ ਸਭ ਤੋਂ ਜਿਆਦਾ ਧਿਆਨ ਰੱਖਿਆ ਜਾਂਦਾ ਹੈ ਕਿ ਖੇਤ ਦੀ ਸਥਿਤੀ ਕਿਹੋ ਜਿਹੀ ਹੈ, ਉੱਥੇ ਪਾਣੀ ਦਾ ਜੰਮਾਅ ਤਾਂ ਨਹੀਂ ਹੁੰਦਾ ਹੈ, ਜੇਕਰ ਖੇਤ ’ਚ ਪਾਣੀ ਜੰਮਾਅ ਦੀ ਸਮੱਸਿਆ ਹੁੰਦੀ ਹੈ, ਤਾਂ ਮੀਂਹ ਦੇ ਮੌਸਮ ’ਚ ਪਾਣੀ ਭਰ ਜਾਂਦਾ ਹੈ ਅਤੇ ਅਗਰ ਇਹ ਪਾਣੀ ਜਲਦੀ ਨਾ ਕੱਢਿਆ ਜਾਵੇ, ਤਾਂ ਕਿਸਾਨ ਦੀ ਪੂਰੀ ਫਸਲ ਖਰਾਬ ਹੋ ਸਕਦੀ ਹੈ ਅਜਿਹਾ ਹੀ ਕੁਝ, ਕਈ ਸਾਲਾਂ ਤੱਕ ਹਰਿਆਣਾ ਦੇ ਕਿਸਾਨ ਨਰਿੰਦਰ ਕੰਬੋਜ ਨਾਲ ਹੁੰਦਾ ਰਿਹਾ ਹਰਿਆਣਾ ਦੇ ਕਰਨਾਲ ’ਚ ਰਮਾਣਾ ਪਿੰਡ ਦੇ ਰਹਿਣ ਵਾਲੇ 32 ਸਾਲ ਦੇ ਕਿਸਾਨ ਨਰਿੰਦਰ ਕੰਬੋਜ 12ਵੀਂ ਪਾਸ ਹਨ ਅਤੇ ਪੜ੍ਹਾਈ ਤੋਂ ਬਾਅਦ ਤੋਂ ਹੀ ਆਪਣੀ ਪਰਿਵਾਰਕ ਖੇਤੀ ਨੂੰ ਸੰਭਾਲ ਰਹੇ ਹਨ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਇਲਾਕੇ ’ਚ ਕਣਕ ਅਤੇ ਝੋਨੇ ਦੀ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ ਪਰ 2019 ਤੋਂ ਪਹਿਲਾਂ ਲਗਾਤਾਰ ਕਈ ਸਾਲਾਂ ਤੱਕ ਉਨ੍ਹਾਂ ਦੀ ਝੋਨੇ ਦੀ ਫਸਲ ਲਗਭਗ ਪੂਰੀ ਹੀ ਖਰਾਬ ਹੋ ਜਾਂਦੀ ਸੀ, ਕਿਉਂਕਿ ਉਨ੍ਹਾਂ ਖੇਤਾਂ ’ਚ ਮੀਂਹ ਦਾ ਪਾਣੀ ਠਹਿਰਦਾ ਸੀ ਅਤੇ ਇਸ ਨੂੰ ਕੱਢਣ ’ਚ ਲਗਭਗ 15 ਦਿਨ ਲੱਗ ਜਾਂਦੇ ਸਨ ਲਗਾਤਾਰ ਏਨੇ ਦਿਨਾਂ ਤੱਕ ਖੇਤਾਂ ’ਚ ਪਾਣੀ ਰਹਿਣ ਨਾਲ ਫਸਲ ਖਰਾਬ ਹੋਣ ਲਗਦੀ ਸੀ


ਨਰਿੰਦਰ ਅਨੁਸਾਰ, ਮੇਰੇ ਕੋਲ ਅੱਠ ਏਕੜ ਜ਼ਮੀਨ ਹੈ ਅਤੇ ਇਹ ਝੀਲ ’ਚ ਹੈ ਇਸ ਲਈ ਚਾਹੇ ਮੀਂਹ ਹੋਵੇ ਜਾਂ ਹੋਰ ਕਿਸੇ ਵਜ੍ਹਾ ਨਾਲ ਪਾਣੀ ਆਵੇ, ਨਾਲ ਦੇ ਸਾਰੇ ਖੇਤਾਂ ਤੋਂ ਹੁੰਦਾ ਹੋਇਆ 600 ਏਕੜ ਖੇਤਾਂ ਨੂੰ ਪਾਣੀ ਮੇਰੇ ਖੇਤਾਂ ’ਚ ਇਕੱਠਾ ਹੋ ਜਾਂਦਾ ਸੀ ਮੀਂਹ ਦੇ ਮੌਸਮ ’ਚ ਤਾਂ ਹਾਲਾਤ ਬਿਲਕੁਲ ਹੀ ਖਰਾਬ ਹੋ ਜਾਂਦੇ ਸਨ ਕਈ ਵਾਰ ਖੇਤਾਂ ਦੀ ਉੱਚਾਈ ਵਧਾਉਣ ਲਈ ਮਿੱਟੀ ਪਵਾਉਣ ਦਾ ਵੀ ਸੋਚਿਆ ਪਰ ਇਸ ਕੰਮ ’ਚ ਖਰਚ ਬਹੁਤ ਹੈ ਅਤੇ ਇੱਕ ਆਮ ਕਿਸਾਨ ਦੇ ਵੱਸ ਦੀ ਇਹ ਗੱਲ ਨਹੀਂ ਪਰ ਕਹਿੰਦੇ ਹਨ ਕਿ ਜਿੱਥੇ ਚਾਹ ਉੱਥੇ ਰਾਹ

ਨਰਿੰਦਰ ਨੇ ਠਾਨ ਲਿਆ ਸੀ ਕਿ ਉਨ੍ਹਾਂ ਨੂੰ ਇਸ ਸਮੱਸਿਆ ਨੂੰ ਖਤਮ ਕਰਨਾ ਹੀ ਹੈ, ਕਿਉਂਕਿ ਕਦੋਂ ਤੱਕ ਉਹ ਨੁਕਸਾਨ ਝੱਲਣਗੇ ਇਸ ਲਈ ਉਨ੍ਹਾਂ ਨੇ ਇਸ ਬਾਰੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਆਈਡੀਆ ਆਇਆ ਕਿ ਕਿਉਂ ਨਾ ਮੀਂਹ ਦੇ ਪਾਣੀ ਨੂੰ ਬੇਕਾਰ ਕਰਨ ਦੀ ਬਜਾਇ ਜ਼ਮੀਨ ਦੇ ਅੰਦਰ ਭੇਜਿਆ ਜਾਏ ਇਸੇ ਵਿਚਾਰ ਦੇ ਨਾਲ, ਸਾਲ 2019 ’ਚ ਉਨ੍ਹਾਂ ਨੇ ਆਪਣੇ ਖੇਤਾਂ ’ਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਵਾਇਆ

ਫਸਲ ਦੀ ਸੁਰੱਖਿਆ ਦੇ ਨਾਲ ਜਲ ਸੁਰੱਖਿਆ ਵੀ:

ਨਰਿੰਦਰ ਕੰਬੋਜ ਅਨੁਸਾਰ ਉਨ੍ਹਾਂ ਦੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੀ ਬੋਰਿੰਗ 175 ਫੁੱਟ ਗਹਿਰੀ ਹੈ ਨਾਲ ਹੀ, ਇਸ ’ਚ ਫਿਲਟਰ ਵੀ ਲੱਗੇ ਹਨ ਤਾਂ ਕਿ ਪਾਣੀ ਸ਼ੁੱਧ ਹੋ ਕੇ ਜ਼ਮੀਨ ’ਚ ਪਹੁੰਚ ਸਕੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਹੋਣ ਨਾਲ ਹੁਣ ਖੇਤਾਂ ’ਚ ਮੀਂਹ ਦਾ ਪਾਣੀ ਮੁਸ਼ਕਲ ਨਾਲ ਦੋ ਦਿਨ ਰੁਕਦਾ ਹੈ ਅਤੇ ਇਸ ਨਾਲ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਪਿਛਲੇ ਦੋ ਸਾਲਾਂ ’ਚ ਸਾਡੀ ਫਸਲ ਬਿਲਕੁਲ ਵੀ ਖਰਾਬ ਨਹੀਂ ਹੋਈ ਹੈ

ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਵਾਉਣ ’ਤੇ ਨਰਿੰਦਰ ਦਾ ਖਰਚਾ 60 ਹਜ਼ਾਰ ਰੁਪਏ ਦੇ ਆਸ-ਪਾਸ ਆਇਆ ਹੈ ਇਹ ਸਿਸਟਮ ਉਸ ਨੇ ਤਿੰਨ ਸਾਲ ਪਹਿਲਾਂ ਲਗਵਾਇਆ ਸੀ, ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਇਸ ਸਿਸਟਮ ਨੂੰ ਲਗਵਾਉਣ ’ਤੇ ਲਗਭਗ 90 ਹਜ਼ਾਰ ਰੁਪਏ ਲਾਗਤ ਆਏਗੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਵਾਰ ਦੀ ਲਾਗਤ ਹੈ ਹੁਣ ਘੱਟ ਤੋਂ ਘੱਟ ਉਹ ਆਪਣੀ ਲੱਖਾਂ ਦੀ ਫਸਲ ਨੂੰ ਬਚਾ ਪਾ ਰਹੇ ਹਨ ਨਾਲ ਹੀ, ਜੇਕਰ ਉਹ ਅੱਠ ਏਕੜ ਜ਼ਮੀਨ ’ਚ ਮਿੱਟੀ ਪਵਾਉਂਦੇ ਤਾਂ ਵੀ ਖਰਚ ਲੱਖਾਂ ’ਚ ਹੀ ਆਉਂਦਾ ਹੁਣ ਘੱਟ ਤੋਂ ਘੱਟ ਉਨ੍ਹਾਂ ਦੇ ਇਸ ਕਦਮ ਨਾਲ ਨਾ ਸਿਰਫ਼ ਉਨ੍ਹਾਂ ਦੀ ਫਸਲ ਸਗੋਂ ਪਾਣੀ ਵੀ ਸੁਰੱਖਿਅਤ ਹੋ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ, ਮੈਂ ਕਦੇ ਲੀਟਰ ’ਚ ਤਾਂ ਪਾਣੀ ਨਹੀਂ ਮਾਪਿਆ ਹੈ, ਕਿਉਂਕਿ ਮੈਂ ਇੱਕ ਆਮ ਕਿਸਾਨ ਹਾਂ ਪਰ ਏਨਾ ਜ਼ਰੂਰ ਕਹਿ ਸਕਦਾ ਹੈ ਕਿ ਆਪਣੀ ਝੋਨੇ ਦੀ ਫਸਲ ਲਈ ਜਿੰਨਾ ਪਾਣੀ ਮੈਂ ਜ਼ਮੀਨ ਤੋਂ ਲੈਂਦਾ ਹਾਂ, ਉਸ ਦਾ ਚਾਰ ਗੁਣਾ ਪਾਣੀ ਜ਼ਮੀਨ ਨੂੰ ਵਾਪਸ ਦੇ ਰਿਹਾ ਹਾਂ

ਦੂਸਰੇ ਕਿਸਾਨਾਂ ਨੂੰ ਮਿਲੀ ਪ੍ਰੇਰਨਾ:

ਨਰਿੰਦਰ ਕੰਬੋਜ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਪਿੰਡ ਦੇ ਹੋਰ ਵੀ ਕਈ ਕਿਸਾਨਾਂ ਨੇ ਆਪਣੇ ਖੇਤਾਂ ’ਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਵਾਇਆ ਹੈ ਇਸ ਤੋਂ ਇਲਾਵਾ, ਉਨ੍ਹਾਂ ਦੇ ਇਸ ਕਦਮ ਦੀ ਤਾਰੀਫ ਹਰਿਆਣਾ ਸਰਕਾਰ ਦੇ ਤਤਕਾਲੀਨ ਖੇਤੀ ਮੰਤਰੀ ਓਪੀ ਧਨਖੜ੍ਹ ਵੱਲੋਂ 11 ਹਜ਼ਾਰ ਰੁਪਏ ਸਨਮਾਨ ਵਜੋਂ ਦਿੱਤੇ ਗਏ ਉਨ੍ਹਾਂ ਦੱਸਿਆ, ਹਰਿਆਣਾ ਹੀ ਨਹੀਂ ਪੰਜਾਬ ਤੋਂ ਵੀ ਕੁਝ ਕਿਸਾਨ ਸਾਡੇ ਇੱਥੇ ਸਿਸਟਮ ਦੇਖਣ ਆਏ ਸਨ, ਕਿਉਂਕਿ ਦੂਸਰੀ ਜਗ੍ਹਾ ’ਤੇ ਵੀ ਬਹੁਤ ਸਾਰੇ ਅਜਿਹੇ ਕਿਸਾਨ ਹਨ,

ਜਿਨ੍ਹਾਂ ਦੀ ਜ਼ਮੀਨ ਇਸ ਤਰ੍ਹਾਂ ਹੇਠਾਂ ਜਾਂ ਝੀਲ ਵਾਲੇ ਇਲਾਕਿਆਂ ’ਚ ਹੈ ਉਹ ਵੀ ਕਿਸੇ ਨਾਲ ਕਿਸੇ ਸੀਜ਼ਨ ’ਚ ਇਸ ਪ੍ਰੇਸ਼ਾਨੀ ਤੋਂ ਲੰਘਦੇ ਹਨ ਪਰ ਕਿਸਾਨਾਂ ਲਈ ਇਸ ਪ੍ਰੇਸ਼ਾਨੀ ਦਾ ਸਭ ਤੋਂ ਚੰਗਾ ਹੱਲ ਰੇਨਵਾਟਰ ਹਾਰਵੈਸਟਿੰਗ ਸਿਸਟਮ ਹੈ ਨਰਿੰਦਰ ਅਨੁਸਾਰ ਉਨ੍ਹਾਂ ਦੇ ਪਿੰਡ ’ਚ ਲਗਭਗ ਚਾਰ-ਪੰਜ ਕਿਸਾਨਾਂ ਤੇ ਆਸ-ਪਾਸ ਦੇ ਕਈ ਖੇਤਰਾਂ ਦੇ ਕਿਸਾਨਾਂ ਨੇ ਆਪਣੇ ਖੇਤਾਂ ’ਚ ਰੇਨ ਹਾਰਵੈਸਟਿੰਗ ਸਿਸਟਮ ਲਗਵਾਇਆ ਹੈ ਇਹੀ ਨਹੀਂ ਜ਼ਿਲ੍ਹਾ ਕਰਨਾਲ ਦੀਆਂ ਕਈ ਸਰਕਾਰੀ ਇਮਾਰਤਾਂ ਜਿਵੇਂ ਪਾਵਰ ਹਾਊਸ ਬਿਲਡਿੰਗ ਤੇ ਕਈ ਸਕੂਲਾਂ ’ਚ ਵੀ ਹਾਰਵੈਸਟਿੰਗ ਸਿਸਟਮ ਤੋਂ ਭੂ-ਜਲ ਸੁਰੱਖਿਅਤ ਕੀਤਾ ਜਾਂਦਾ ਹੈ

ਖੇਤਾਂ ’ਚ ਲਾਇਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ

ਹਰਿਆਣਾ ਪੋਂਡ ਐਂਡ ਵੇਸਟਵਾਟਰ ਮੈਨੇਜ਼ਮੈਂਟ ਅਥਾਰਿਟੀ ਦੇ ਮੈਂਬਰ ਤੇਜਿੰਦਰ ਸਿੰਘ ਤੇਜ਼ੀ (38) ਕਹਿੰਦੇ ਹਨ, ਨਰਿੰਦਰ ਵਰਗੇ ਕਿਸਾਨ ਸਾਰਿਆਂ ਲਈ ਪ੍ਰੇਰਨਾ ਹਨ

ਜਿਸ ਤਰ੍ਹਾਂ ਭੂ-ਜਲ ਪੱਧਰ ਘਟ ਰਿਹਾ ਹੈ, ਅਜਿਹੇ ’ਚ ਜੇਕਰ ਹੁਣ ਵੀ ਅਸੀਂ ਠੋਸ ਕਦਮ ਨਹੀਂ ਚੁੱਕੋਂਗੇ ਤਾਂ ਹਾਲਾਤ ਹੋਰ ਵਿਗੜ ਜਾਣਗੇ ਅਸੀਂ ਨਰਿੰਦਰ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਦੂਸਰੇ ਕਿਸਾਨਾਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ ਕਿਉਂਕਿ ਜੇਕਰ ਹਰ ਇੱਕ ਕਿਸਾਨ ਆਪਣੇ ਖੇਤਾਂ ’ਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਣਵਾ ਲੈੈਣ,

ਤਾਂ ਭੂ-ਜਲ ਪੱਧਰ ਨੂੰ ਵੱਡੇ ਪੱਧਰ ’ਤੇ ਵਧਾਇਆ ਜਾ ਸਕਦਾ ਹੈ ਅਸੀਂ ਆਪਣੇ ਸੰਗਠਨ ਜ਼ਰੀਏ ਸੂਬੇ ਦੇ ਸਾਰੇ ਤਲਾਬਾਂ ਨੂੰ ਫਿਰ ਤੋਂ ਸੁਰੱਖਿਅਤ ਕਰਨ ’ਚ ਜੁਟੇ ਹੋਏ ਹਾਂ ਨਾਲ ਹੀ, ਲੋਕਾਂ ਨੂੰ ਜਲ-ਸੁਰੱਖਿਅਤ ਤਕਨੀਕਾਂ ਅਪਣਾਉਣ ਦੀ ਸਲਾਹ ਦਿੰਦੇ ਹਾਂ ਇਸ ਤੋਂ ਇਲਾਵਾ, ਜੇਕਰ ਕੋਈ ਕਿਸਾਨ ਆਪਣੇ ਖੇਤਾਂ ’ਚ ਤਲਾਬ ਬਣਵਾਉਣਾ ਚਾਹੁੰਦਾ ਹੈ, ਤਾਂ ਉਸ ਦੇ ਲਈ ਵੀ ਹਰਿਆਣਾ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ

ਤੇਜਿੰਦਰ ਕਹਿੰਦੇ ਹਨ ਕਿ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਕਿਸਾਨਾਂ ਅਤੇ ਵਾਤਾਵਰਤ ਹਿੱਤ ’ਚ ਹਨ ਜ਼ਰੂਰਤ ਹੈ, ਤਾਂ ਬਸ ਨਰਿੰਦਰ ਕੰਬੋਜ਼ ਵਰਗੇ ਕਿਸਾਨਾਂ ਦੀ, ਜੋ ਕੁਝ ਵੱਖ ਕਰਕੇ ਆਪਣੀਆਂ ਸਮੱਸਿਆਵਾਂ ਹੱਲ ਕਰ ਰਹੇ ਹਨ

ਨਰਿੰਦਰ ਖੁਦ ਸੈਮੀਨਾਰ ’ਚ ਕਰਦੇ ਹਨ ਜਾਗਰੂਕ

ਕਰਨਾਲ ਦੇ ਜਲ ਵਿਭਾਗ ਦੇ ਅਧਿਕਾਰੀ ਆਦਿੱਤਿਆ ਡਬਾਸ ਵੀ ਨਰਿੰਦਰ ਕੰਬੋਜ ਦੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਤੋਂ ਬੇਹੱਦ ਪ੍ਰਭਾਵਿਤ ਹੋਏ, ਉਨ੍ਹਾਂ ਨੇ ਉਨ੍ਹਾਂ ਦੇ ਸਿਸਟਮ ਨਾਲ ਸਬੰਧਿਤ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਨਰਿੰਦਰ ਕੰਬੋਜ ਦੇ ਭੂ-ਜਲ ਸੁਰੱਖਿਅਤ ’ਚ ਅਮੁੱਲ ਯੋਗਦਾਨ ਦੀ ਖੂਬ ਪ੍ਰਸ਼ੰਸਾ ਕੀਤੀ ਉਨ੍ਹਾਂ ਨੇ ਕਈ ਖੇਤਰਾਂ ’ਚ ਕਿਸਾਨਾਂ ਲਈ ਭੂ-ਜਲ ਸੁਰੱਖਿਅਤ ਨੂੰ ਵਾਧਾ ਦੇਣ ਲਈ ਸੈਮੀਨਾਰ ਵੀ ਲਗਵਾਏ, ਜਿੱਥੇ ਕਿਸਾਨਾਂ ਨੂੰ ਨਰਿੰਦਰ ਦਾ ਉਦਾਹਰਨ ਪੇਸ਼ ਕਰਕੇ ਉਨ੍ਹਾਂ ਦੇ ਸਿਸਟਮ ਨੂੰ ਅਪਣਾਉਣ ਦੀ ਅਪੀਲ ਕੀਤੀ ਖੁਦ ਨਰਿੰਦਰ ਵੀ ਕਰਨਾਲ ’ਚ ਕਰਵਾਏ ਕਈ ਸੈਮੀਨਾਰਾਂ ’ਚ ਵਾਟਰ ਹਾਰਵੈਸਟਿੰਗ ਸਿਸਟਮ ਨਾਲ ਸੰਬੰਧਿਤ ਜਾਣਕਾਰੀ ਦੇ ਚੁੱਕੇ ਹਨ, ਜਿਸ ਤੋਂ ਬਾਅਦ ਕਿਸਾਨਾਂ ’ਚ ਜਾਗਰੂਕਤਾ ਆਈ ਅਤੇ ਹੁਣ ਹੇਠਲੇ ਖੇਤਰਾਂ ’ਚ ਜਿੱਥੇ ਪਾਣੀ ਭਰ ਜਾਂਦਾ ਹੈ, ਉੱਥੇ ਕਿਸਾਨ ਇਸ ਸਿਸਟਮ ਨੂੰ ਲਗਾਉਣ ਵੱਲ ਵਧ ਰਹੇ ਹਨ
-ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਉਣ ਵਾਲੇ ਨਰਿੰਦਰ ਕੰਬੋਜ਼ ਦਾ ਨੰਬਰ: 99921-96856

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ