Caring for children and the elderly is most important in the cold

ਠੰਡ ’ਚ ਬੱਚਿਆਂ ਅਤੇ ਬਜ਼ੁਰਗਾਂ ਦੀ ਕੇਅਰ ਸਭ ਤੋਂ ਜ਼ਰੂਰੀ

ਠੰਡੀਆਂ ਹਵਾਵਾਂ ਦੇ ਚੱਲਦੇ ਹੀ ਮਨ ਰਾਹਤ ਮਹਿਸੂਸ ਕਰਨ ਲਗਦਾ ਹੈ, ਪਰ ਇਹੀ ਸਰਦ ਹਵਾਵਾਂ ਆਪਣੇ ਨਾਲ ਰੁੱਖਾਪਣ, ਖੰਘ ਅਤੇ ਜ਼ੁਕਾਮ ਵਰਗੀ ਸੌਗਾਤ ਲੈ ਕੇ ਆਉਂਦੀ ਹੈ, ਜੋ ਵੱਡੇ ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ ਜੇਕਰ ਤੁਸੀਂ ਵੀ ਸਰਦੀਆਂ ’ਚ ਆਪਣੇ ਬੱਚਿਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ,

ਤਾਂ ਵਰਤੋਂ ਇਹ ਖਾਸ ਸਾਵਧਾਨੀਆਂ

ਠੀਕ ਤਰ੍ਹਾਂ ਨਾਲ ਕੱਪੜੇ ਪਹਿਨਾਓ:

ਜੇਕਰ ਤੁਹਾਡਾ ਬੱਚਾ ਛੋਟਾ ਹੈ, ਤਾਂ ਠੰਡ ’ਚ ਉਸ ਨੂੰ ਮੋਟੇ ਅਤੇ ਪੂਰੇ ਕੱਪੜੇ ਪਹਿਨਾਓ ਬੱਚੇ ਦੇ ਸਿਰ, ਪੈਰ ਅਤੇ ਕੰਨਾਂ ਨੂੰ ਢਕ ਕੇ ਰੱਖੋ ਹਮੇਸ਼ਾ ਬੱਚੇ ਨੂੰ ਦੋ-ਤਿੰਨ ਕੱਪੜੇ ਪਹਿਨਾ ਕੇ ਰੱਖੋ ਗੋਡਿਆਂ ਦੇ ਬਲ ਚੱਲਣ ਵਾਲੇ ਬੱਚਿਆਂ ਨੂੰ ਹੱਥਾਂ ’ਚ ਵੀ ਦਸਤਾਨੇ ਪਹਿਨਾਓ ਇਸ ਤੋਂ ਇਲਾਵਾ ਵੱਡੇ ਬੱਚਿਆਂ ਨੂੰ ਵੀ ਖੇਡਦੇ ਸਮੇਂ ਦਸਤਾਨੇ, ਬੂਟ ਅਤੇ ਟੋਪੀ ਪਹਿਨਾਉਣਾ ਨਾ ਭੁੱਲੋ

ਸਫਾਈ ਵੀ ਜ਼ਰੂਰੀ:

ਨਵਜਾਤ ਬੱਚਿਆਂ ਨੂੰ ਦੋ-ਤਿੰਨ ਦਿਨ ਛੱਡ ਕੇ ਨਹਾਉਣਾ ਚਾਹੀਦਾ ਹੈ ਵੈਸੇ ਰੋਜ਼ਾਨਾ ਗੁਣਗੁਣੇ ਪਾਣੀ ’ਚ ਤੋਲੀਏ ਨੂੰ ਭਿਓਂ ਕੇ ਬੱਚੇ ਦੇ ਸਰੀਰ ਨੂੰ ਪੂੰਝੋ ਵੱਡੇ ਬੱਚਿਆਂ ਨੂੰ ਰੋਜ਼ਾਨਾ ਨਹਾਉਣ ਦੀ ਕੋਸ਼ਿਸ਼ ਕਰੋ ਰੋਜ਼ਾਨਾ ਨਹਾਉਣ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਬੱਚਾ ਕੀਟਾਣੂਆਂ ਦੀ ਚਪੇਟ ’ਚ ਨਹੀਂ ਆਏਗਾ

ਟੀਵੀ ਦੇਖਣ ਦਾ ਸਮਾਂ:

ਸਰਦ ਹਵਾਵਾਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਅਸੀਂ ਕਈ ਵਾਰ ਉਨ੍ਹਾਂ ਨੂੰ ਟੈਬ ਅਤੇ ਟੀਵੀ ਦੇ ਸਾਹਮਣੇ ਬਿਠਾ ਦਿੰਦੇ ਹਾਂ ਘੰਟਿਆਂ ਟੀਵੀ ਦੇਖਣ ਕਾਰਨ ਬੱਚਿਆਂ ਨੂੰ ਅੱਖਾਂ ਦੀ ਸਮੱਸਿਆ ਵੀ ਹੋ ਸਕਦੀ ਹੈ ਅਤੇ ਉਹ ਸਮਾਜਿਕ ਤੌਰ ’ਤੇ ਅਲੱਗ-ਥਲੱਗ ਮਹਿਸੂਸ ਕਰਨ ਲਗਦੇ ਹਨ ਨਾਲ ਹੀ ਉਨ੍ਹਾਂ ’ਚ ਇਕਾਗਰਤਾ ਦੀ ਕਮੀ ਵੀ ਦੇਖੀ ਜਾਂਦੀ ਹੈ ਅਜਿਹੇ ’ਚ ਬੱਚਿਆਂ ਨੂੰ ਘਰ ’ਚ ਬਜ਼ੁਰਗਾਂ ਦੇ ਨਾਲ ਵੀ ਸਮਾਂ ਬਿਤਾਉਣਾ ਚਾਹੀਦਾ ਹੈ

ਖੇਡਣ ਦਾ ਸਮਾਂ:

ਇਸ ’ਚ ਕੋਈ ਦੋਰਾਇ ਨਹੀਂ ਕਿ ਖੇਡਣਾ ਬੱਚਿਆਂ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਪਰ ਠੰਡ ਭਰੀ ਸਰਦੀ ਤੋਂ ਬਚਣ ਲਈ ਅਸੀਂ ਕਈ ਵਾਰ ਬੱਚਿਆਂ ਨੂੰ ਘਰਾਂ ’ਚ ਕੈਦ ਕਰ ਦਿੰਦੇ ਹਾਂ ਅਜਿਹੇ ’ਚ ਬੱਚੇ ਜ਼ਿਆਦਾਤਰ ਸਮੇਂ ਟੀਵੀ ਜਾਂ ਮੋਬਾਇਲ ਦੇ ਨਾਲ ਗੁਜ਼ਾਰਨ ਲਗਦੇ ਹਾਂ ਇਸ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਸਾਨੂੰ ਬੱਚਿਆਂ ਦੀਆਂ ਇਨਡੋਰ ਗੇਮਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ ਨਾਲ ਹੀ ਕੁਝ ਦੇਰ ਲਈ ਧੁੱਪ ’ਚ ਵੀ ਬੱਚਿਆਂ ਨੂੰ ਖੇਡਣ ਲਈ ਬਾਹਰ ਭੇਜਣਾ ਚਾਹੀਦਾ ਹੈ

Also Read :-

ਮਾਲਸ਼:

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਠੰਡ ’ਚ ਸਿਹਤਮੰਦ ਰਹੇ, ਤਾਂ ਰੋਜ਼ਾਨਾ 10-15 ਮਿੰਟ ਉਸ ਦੀ ਮਾਲਸ਼ ਜ਼ਰੂਰ ਕਰੋ ਇਸ ਨਾਲ ਬੱਚੇ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਮਾਲਸ਼ ਹਮੇਸ਼ਾ ਹੇਠਾਂ ਤੋਂ ਉੱਪਰ ਵੱਲ ਕਰੋ ਬਜੁਰਗਾਂ ਨੂੰ ਵੀ ਧੁੱਪ ’ਚ ਬਿਠਾ ਕੇ ਆਪਣੇ ਸਰੀਰ ਦੀ ਮਾਲਸ਼ ਕਰਨੀ ਚਾਹੀਦੀ ਹੈ ਮਾਲਸ਼ ਅਤੇ ਨਹਾਉਣ ਦਰਮਿਆਨ 15 ਮਿੰਟਾਂ ਦਾ ਗੈਪ ਜ਼ਰੂਰੀ ਹੈ ਇਹੀ ਨਹੀਂ ਮਾਲਸ਼ ਅਤੇ ਖਾਣ ਦਰਮਿਆਨ ਵੀ ਕਰੀਬ ਇੱਕ ਘੰਟੇ ਦਾ ਅੰਤਰਾਲ ਰੱਖੋ

ਧੁੱਪ ਤੋਂ ਹੋਵੇਗਾ ਫਾਇਦਾ:

ਧੁੱਪ ’ਚ ਵਿਟਾਮਿਨ-ਡੀ ਹੁੰਦਾ ਹੈ ਇਹ ਬੱਚਿਆਂ ਅਤੇ ਬਜੁਰਗਾਂ ਲਈ ਠੰਡ ’ਚ ਕਾਫੀ ਲਾਭਦਾਇਕ ਹੋਵੇਗਾ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ’ਚ ਕਦੇ ਵੀ 20-25 ਮਿੰਟਾਂ ਲਈ ਧੁੱਪ ’ਚ ਬੈਠਣਾ ਚਾਹੀਦਾ ਹੈ

ਹੀਟਰ ਦੀ ਵਰਤੋਂ ਸੰਭਲ ਕੇ:

ਬੱਚਿਆਂ ਦੇ ਆਸ-ਪਾਸ ਹੀਟਰ ਦਾ ਇਸਤੇਮਾਲ ਨਾ ਕਰੋ ਜੇਕਰ ਕਰਨੀ ਜ਼ਰੂਰੀ ਹੈ ਤਾਂ ਆਇਲ ਹੀਟਰ ਦੀ ਵਰਤੋਂ ਕਰੋ ਇਹ ਕਮਰੇ ਤੋਂ ਹਿਊਮੀਡਿਟੀ ਖ਼ਤਮ ਨਹੀਂ ਕਰਦੇ ਪਰ ਇਨ੍ਹਾਂ ਨੂੰ ਵੀ ਲਗਾਤਾਰ ਨਾ ਚਲਾਓ ਕੁਝ ਸਮੇਂ ਬਾਅਦ ਚਲਾ ਕੇ ਹੀਟਰ ਨੂੰ ਬੰਦ ਕਰ ਦਿਓ ਬਾਹਰ ਜਾਣ ਤੋਂ ਕਰੀਬ 15 ਮਿੰਟਾਂ ਪਹਿਲਾਂ ਹੀਟਰ ਨੂੰ ਬੰਦ ਕਰ ਦਿਓ, ਨਹੀਂ ਤਾਂ ਕਮਰੇ ਦੇ ਅੰਦਰ ਅਤੇ ਬਾਹਰ ਦੇ ਤਾਪਮਾਨ ਦਾ ਫਰਕ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ