bhajo-bhajo-bhaiya-bhajan karo

ਸਤਿਸੰਗੀਆਂ ਦੇ ਅਨੁਭਵ : ਭਜੋ-ਭਜੋ, ਭਾਈ ਭਜਨ ਕਰੋ bhajo-bhajo-bhaiya-bhajan karo
ਪੂਜਨੀਕ ਹਜ਼ੂਰ ਪਿਤਾ ਸੰਡ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਮਿਸਤਰੀ ਰੋਹਤਾਸ ਇੰਸਾਂ ਸਪੁੱਤਰ ਸ੍ਰੀ ਬੁਧਨਾਥ ਪਿੰਡ ਮਾਨਸ ਤਹਿਸੀਲ ਤੇ ਜ਼ਿਲ੍ਹਾ ਕੈਥਲ (ਹਰਿਆਣਾ) ਪ੍ਰੇਮੀ ਜੀ ਆਪਣੇ ਸਤਿਗੁਰੂ ਮੁਰਸ਼ਿਦ ਪਿਆਰੇ ਡਾ. ਐੱਮਐੱਸਜੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਪਾਰ ਰਹਿਮੋ-ਕਰਮ ਦਾ ਇੱਕ ਕਰਿਸ਼ਮਾ ਲਿਖਤ ਵਿੱਚ ਇਸ ਪ੍ਰਕਾਰ ਦੱਸਦੇ ਹਨ:-

ਪਿਆਰੇ ਸਤਿਗੁਰੂ ਜੀ ਦੀ ਅਪਾਰ ਰਹਿਮਤ ਨਾਲ ਮੈਨੂੰ 26 ਜਨਵਰੀ 1992 ਨੂੰ ਨਾਮ, ਗੁਰਮੰਤਰ ਦੀ ਦਾਤ ਪ੍ਰਾਪਤ ਹੋਈ ਹੈ ਨਾਮ-ਸ਼ਬਦ ਤੋਂ ਪਹਿਲਾਂ ਮੈਨੂੰ ਹਰ ਸਮੇਂ ਬਹੁਤ ਚਿੰਤਾ ਰਿਹਾ ਕਰਦੀ, ਸਗੋਂ ਨਾਮ, ਪ੍ਰੇਮ, ਸਤਿਸੰਗ ਆਦਿ ਕੋਈ ਵੀ ਗੱਲ ਮੈਨੂੰ ਜ਼ਰਾ ਵੀ ਚੰਗੀ ਨਹੀਂ ਲੱਗਦੀ ਸੀ ਅਤੇ ਜਿਵੇਂ ਹੀ ਸਤਿਗੁਰੂ ਪਿਆਰੇ ਦੀ ਦਇਆ-ਰਹਿਮਤ ਹੋਈ, ਮੈਨੂੰ ਨਾਮ ਸ਼ਬਦ ਮਿਲਿਆ ਹੈ, ਸਭ ਚਿੰਤਾ ਫਿਕਰ ਉਦਾਸੀਆਂ ਖ਼ਤਮ ਹੋ ਗਈਆਂ ਅਤੇ ਹਰ ਸਮੇਂ ਮਾਲਕ ਦੁਆਰਾ ਬਖ਼ਸ਼ੀ ਖੁਸ਼ੀ ਚਿਹਰੇ ‘ਤੇ ਛਾਈ ਰਹਿੰਦੀ ਹੈ ਘਟਨਾ ਇਸ ਪ੍ਰਕਾਰ ਹੈ:

ਨਾਮ ਸ਼ਬਦ ਮਿਲਣ ਦੇ ਕਰੀਬ ਇੱਕ ਮਹੀਨਾ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੱਕ ਦਿਨ ਸੁਫਨੇ ਵਿੱਚ ਮੈਨੂੰ ਦਰਸ਼ਨ ਹੋਏ ਪੂਜਨੀਕ ਗੁਰੂ ਜੀ ਮੇਰੀ ਦੁਕਾਨ ਦੇ ਕੋਲ ਆਏ ਸਨ ਮੇਰੀ ਦੁਕਾਨ ਦੇ ਅੱਗੇ ਉਸ ਸਮੇਂ 4-5 ਪ੍ਰੇਮੀ ਬੈਠੇ ਹੋਏ ਸਨ ਪੂਜਨੀਕ ਪਿਤਾ ਜੀ ਨੇ ਇੱਕ ਪ੍ਰੇਮੀ ਭਾਈ ਦਾ ਨਾਂਅ ਲੈ ਕੇ ਫਰਮਾਇਆ ਕਿ ਫਲਾਂ ਪ੍ਰੇਮੀ ਦਾ ਕੀ ਮੁਕਾਬਲਾ ਹੈ ਉਸ ਨੂੰ ਤਾਂ ਸ਼ਹਿਨਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਸੁਬ੍ਹਾ-ਸ਼ਾਮ (ਰੋਜ਼ਾਨਾ) ਦਰਸ਼ਨ ਦਿੰਦੇ ਹਨ (ਮੈਂ ਆਪਣੇ ਸੁਫਨੇ ਦਾ ਜ਼ਿਕਰ ਕਰ ਰਿਹਾ ਹਾਂ) ਪੂਜਨੀਕ ਸ਼ਹਿਨਸ਼ਾਹ ਜੀ ਮੇਰੀ ਦੁਕਾਨ ਤੋਂ ਕੁਝ ਦੂਰੀ ‘ਤੇ ਹੀ ਖੜ੍ਹੇ ਸਨ ਇਸ ਤੋਂ ਬਾਅਦ ਪਿਤਾ ਜੀ ਨੇ ਆ ਕੇ ਮੇਰੇ ਉੱਪਰ ਇੱਕ ਖੇਸ ਪਾ ਦਿੱਤਾ ਅਤੇ ਮੈਨੂੰ ਸੁਵਾ ਦਿੱਤਾ ਉਸ ਤੋਂ ਬਾਅਦ 18 ਜਨਵਰੀ 1992 ਨੂੰ ਫਿਰ ਮੈਨੂੰ ਸੁਫਨਾ ਆਇਆ, ਮੇਰੀ ਦੁਕਾਨ ਤੋਂ 40-50 ਗਜ਼ ਦੂਰੀ ‘ਤੇ ਜੋ ਪੁਲੀ ਬਣੀ ਹੋਈ ਹੈ, ਮੈਂ ਦੇਖਦਾ ਹਾਂ ਉੱਥੇ ਚਾਰ ਵਿਅਕਤੀ ਬੈਠੇ ਹੋਏ ਹਨ ਉਹ ਮਾਸ-ਮਿੱਟੀ ਲਈ ਬੈਠੇ ਸਨ

ਉਹ ਮੈਨੂੰ ਵੀ ਕਹਿਣ ਲੱਗੇ ਕਿ ਰੋਹਤਾਸ ਆਜਾ, ਤੂੰ ਵੀ ਖਾ ਲੈ! (ਉਦੋਂ ਤੱਕ ਮੈਨੂੰ ਨਾਮ ਨਹੀਂ ਮਿਲਿਆ ਸੀ) ਮੇਰਾ ਦਿਲ ਵੀ ਕਰੇ ਕਿ ਖਾ ਲਵਾਂ ਮੈਂ ਅਜੇ ਇਹ ਸੋਚ ਹੀ ਰਿਹਾ ਸੀ ਕਿ ਐਨੇ ਵਿੱਚ ਪੂਜਨੀਕ ਸ਼ਹਿਨਸ਼ਾਹ ਜੀ ਮੈਨੂੰ ਸਿਰਫ਼ ਦਸ ਗਜ਼ ਦੀ ਦੂਰੀ ਤੋਂ ਸੜਕ ਦੇ ਕਿਨਾਰੇ-ਕਿਨਾਰੇ ਆਉਂਦੇ ਨਜ਼ਰ ਆਏ ਪੂਜਨੀਕ ਗੁਰੂ ਜੀ ਨੇ ਆਉਂਦੇ ਹੀ ਉਹਨਾਂ ਨੂੰ ਫਰਮਾਇਆ, ਨਹੀਂ ਭਾਈ ਨਹੀਂ! ਇਹ ਨਹੀਂ ਖਾਂਦਾ ਇਸ ਜੀਵ ਨੂੰ ਨਾਮ ਮਿਲਣ ਵਾਲਾ ਹੈ ਅਤੇ ਉਸੇ ਮਹੀਨੇ ਯਾਨੀ 26 ਜਨਵਰੀ 1992 ਨੂੰ ਮੈਨੂੰ ਨਾਮ ਦੀ ਅਨਮੋਲ ਦਾਤ ਪ੍ਰਾਪਤ ਹੋ ਗਈ ਨਾਮ ਸ਼ਬਦ ਲੈਣ ਦੇ ਦੋ ਦਿਨ ਬਾਅਦ ਭਾਵ 28 ਜਨਵਰੀ ਨੂੰ ਸੱਚੇ ਪਾਤਸ਼ਾਹ ਜੀ ਦੇ ਮੈਨੂੰ ਸੁਫਨੇ ਵਿੱਚ ਦਰਸ਼ਨ ਹੋਏ ਪੂਜਨੀਕ ਗੁਰੂ ਜੀ ਦਾ ਹੱਸਦਾ ਖਿੜਿਆ ਚਿਹਰਾ ਮੇਰੇ ਦਿਲ ਵਿੱਚ ਸਮਾ ਗਿਆ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘ਭਜੋ ਭਜੋ, ਭਾਈ ਭਜਨ ਕਰੋ! ਅਤੇ ਉਸ ਤੋਂ ਬਾਅਦ ਮੈਂ ਲਗਾਤਾਰ ਥੋੜ੍ਹਾ-ਥੋੜ੍ਹਾ ਸਿਮਰਨ ਕਰਨ ਲੱਗਿਆ

ਉਹ 2 ਫਰਵਰੀ 1992 ਦੀ ਰਾਤ ਸੀ ਖਾਣਾ ਖਾਣ ਤੋਂ ਬਾਅਦ ਜਦੋਂ ਅਸੀਂ ਸੌਣ ਜਾ ਰਹੇ ਸੀ, ਮੇਰੇ ਬੱਚੇ, ਪਰਿਵਾਰ ਵਾਲੇ ਅਤੇ ਮੇਰੀ ਪਤਨੀ ਡੇਰਾ ਸੱਚਾ ਸੌਦਾ ਬਾਰੇ ਪੁੱਛਣ ਲੱਗੇ ਕਿ ਦਰਬਾਰ ਵਿੱਚ ਕਿੰਨੇ ਕਮਰੇ ਹਨ ਦਾਨ ਚੜ੍ਹਾਵਾ ਉੱਥੇ ਕੁਝ ਨਹੀਂ ਲੈਂਦੇ, ਤਾਂ ਐਨੇ ਲੋਕਾਂ ਦਾ ਲੰਗਰ-ਭੋਜਨ ਕਿੱਥੋਂ ਆਉਂਦਾ ਹੈ, ਆਦਿ-ਆਦਿ ਲਗਭਗ ਪੌਣਾ ਘੰਟਾ ਇਸ ਤਰ੍ਹਾਂ ਚਰਚਾ ਕਰਦੇ ਰਹੇ ਪੂਜਨੀਕ ਪਿਤਾ ਜੀ ਦੀ ਦਇਆ-ਮਿਹਰ ਨਾਲ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਜੋ ਮੈਂ ਪੂਜਨੀਕ ਗੁਰੂ ਜੀ ਦੇ ਸਤਿਸੰਗ ਵਿੱਚ ਸੁਣੇ ਸਨ, ਬਰਾਬਰ ਦਿੰਦਾ ਰਿਹਾ ਮੇਰੇ ਜਵਾਬ ਸਹੀ ਸਨ ਜਾਂ ਗਲਤ ਸਨ, ਉਹ ਖੁਦ ਮਾਲਕ ਜਾਣਦੇ ਹਨ, ਪਰ ਉਸ ਰਾਤ ਨਜ਼ਾਰਾ ਅੰਦਰੋਂ ਐਨਾ ਬਣਿਆ, ਮਾਲਕ ਦੇ ਰਹਿਮੋ-ਕਰਮ ਨਾਲ ਖੁਸ਼ੀ ਐਨੀ ਮਿਲੀ ਕਿ ਮੇਰੇ ਵਿੱਚ ਤਾਕਤ ਨਹੀਂ, ਬਿਆਨ ਕਿਸ ਤਰ੍ਹਾਂ ਕਰਾਂ ਸਾਡੇ ਘਰ ਵਿੱਚ ਜਦੋਂ ਅਸੀਂ ਸੁੱਤੇ ਹੋਏ ਸੀ, ਦੋਵਾਂ ਕਮਰਿਆਂ ਵਿੱਚ ਹੀਰੇ, ਮੋਤੀ, ਜਵਾਹਰ, ਪੰਨੇ, ਦੀਵਾਰਾਂ ਅਤੇ ਛੱਤਾਂ ‘ਤੇ ਜੜੇ ਹੋਏ ਮੈਨੂੰ ਸੁਫ਼ਨੇ ਵਿੱਚ ਦਿਖਾਈ ਦਿੱਤੇ ਅਤੇ ਕਮਰਿਆਂ ਵਿੱਚ ਐਨਾ ਜਬਰਦਸਤ ਪ੍ਰਕਾਸ਼ ਸੀ ਜੋ ਕਿ ਜ਼ਿੰਦਗੀ ਵਿੱਚ ਮੈਂ ਕਦੇ ਨਹੀਂ ਦੇਖਿਆ ਸੀ

ਸੁੰਦਰ-ਸੁੰਦਰ ਹੂਰ-ਪਰੀਆਂ ਤੇ ਪਰੇ ਸਾਡੇ ਮੰਜਿਆਂ ਦੇ ਚਾਰੇ ਪਾਸੇ ਘੁੰਮ ਰਹੇ ਸਨ ਇਹ ਅਦਭੁੱਤ ਨਜ਼ਾਰਾ ਲਗਭਗ ਚਾਰ ਘੰਟੇ ਬਣਿਆ ਰਿਹਾ ਸਤਿਗੁਰ ਪਿਆਰੇ ਦੇ ਬਚਨ ਅਨੁਸਾਰ ਕਿ ਭਜੋ-ਭਜੋ, ਭਾਈ ਭਜਨ ਕਰੋ, ਤਾਂ ਪੂਜਨੀਕ ਸ਼ਹਿਨਸ਼ਾਹ ਜੀ ਨੇ ਆਪਣੇ ਅਪਾਰ ਰਹਿਮੋ-ਕਰਮ ਦਾ ਇਹ ਕਰਿਸ਼ਮਾ ਇਸ ਅਦਭੁੱਤ ਨਜ਼ਾਰੇ ਦੇ ਰੂਪ ਵਿੱਚ ਮੈਨੂੰ ਦਿਖਾਇਆ ਮੈਂ ਆਪਣੇ ਸਤਿਗੁਰ ਪਿਆਰੇ ਦਾ ਲੱਖ-ਲੱਖ ਧੰਨਵਾਦ ਕਰਦਾ ਹਾਂ ਜੋ ਸਾਨੂੰ ਗੰਦਗੀ (ਨਰਕ) ਵਿੱਚੋਂ ਕੱਢ ਕੇ ਆਪਣੀ ਸ਼ਰਨ ਵਿੱਚ ਲਿਆ ਅਤੇ ਨਾਮ-ਸ਼ਬਦ ਦੇ ਕੇ ਸਾਡਾ ਉੱਧਾਰ ਕੀਤਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ