be-careful-if-there-is-a-ruckus-in-the-joints-home-remedies

ਜੋੜਾਂ ’ਚ ਹੋਵੇ ਕਟਕਟ ਤਾਂ ਹੋ ਜਾਓ ਸਾਵਧਾਨ ਉਮਰ ਦੇ ਵਧਦੇ ਦੌਰ ’ਚ ਸਰੀਰ ਦੀਆਂ ਹੱਡੀਆਂ ਵੀ ਕਮਜ਼ੋਰ ਪੈਣ ਲੱਗਦੀਆਂ ਹਨ, ਪਰ ਜੇਕਰ ਅਸੀਂ ਸਾਵਧਾਨ ਹਾਂ ਤਾਂ ਸਮਾਂ ਰਹਿੰਦੇ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ

ਜੇਕਰ ਤੁਹਾਡੇ ਜੋੜਾਂ ’ਚ ਉੱਠਦੇ-ਬੈਠਦੇ ਅਚਾਨਕ ਕਟਕਟ ਦੀ ਆਵਾਜ਼ ਆਉਂਦੀ ਹੈ, ਜਾਂ ਚੱਲਦੇ-ਚੱਲਦੇ ਅਚਾਨਕ ਜੋੜਾਂ ਦੇ ਚਟਕਣ ਦੀ ਅਵਾਜ਼ ਆਉਂਦੀ ਹੈ, ਜੇਕਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਆਮ ਦਿਸਣ ਵਾਲੀ ਇਹ ਕਟਕਟ ਦੀ ਆਵਾਜ਼ ਹੱਡੀਆਂ ਦੀ ਇੱਕ ਵੱਡੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਕਟਕਟ ਜਾਂ ਹੱਡੀ ਚਟਕਣ ਦੀ ਇਸ ਆਵਾਜ਼ ਨੂੰ ਮੈਡੀਕਲ ਭਾਸ਼ਾ ’ਚ ¬ਕ੍ਰੇਪੀਟਸ ਕਿਹਾ ਜਾਂਦਾ ਹੈ ਇਸ ਸਥਿਤੀ ਨੂੰ ‘ਨੀ ਪੋਪਿੰਗ’ ਵੀ ਕਿਹਾ ਜਾਂਦਾ ਹੈ

ਇਸ ਸਮੱਸਿਆ ਦਾ ਕਾਰਨ ਜੋੜਾਂ ਦੇ ਅੰਦਰ ਮੌਜ਼ੂਦ ਦ੍ਰਵ ਦੇ ਨਾਲ ਜੁੜਿਆ ਹੋਇਆ ਹੈ ਇਸ ਦ੍ਰਵ ’ਚ ਹਵਾ ਦੇ ਕਾਰਨ ਬਣੇ ਬੁਲਬੁਲੇ ਫੁੱਟਣ ਲੱਗਦੇ ਹਨ, ਜਿਸ ਕਾਰਨ ਜੋੜਾਂ ’ਚ ਕਟਕਟ ਦੀ ਆਵਾਜ਼ ਆਉਂਦੀ ਹੈ ਜੇਕਰ ਕਟਕਟ ਦੀ ਆਵਾਜ਼ ਤੋਂ ਇਲਾਵਾ ਕੋਈ ਹੋਰ ਸਮੱਸਿਆ ਨਹੀਂ ਹੈ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਜੇਕਰ ਇਸ ਦੇ ਨਾਲ ਹੋਰ ਲੱਛਣ ਵੀ ਜੁੜੇ ਹੋਏ ਹਨ, ਤਾਂ ਤੁਹਾਨੂੰ ਜਲਦ ਤੋਂ ਜਲਦ ਸਮੱਸਿਆ ਦੀ ਜਾਂਚ ਦੀ ਜ਼ਰੂਰਤ ਹੈ ਜਦੋਂ ਜੋੜਾਂ ਦੇ ਮੂਵਮੈਂਟ ਦੌਰਾਨ ਉੱਥੇ ਮੌਜੂਦ ਕਾਰਟੀਲੇਜ਼ ਘਸਣ ਲਗਦੇ ਹਨ, ਤਾਂ ਅਜਿਹੇ ’ਚ ਕੇ੍ਰਪਿਟਸ ਦੀ ਸਮੱਸਿਆ ਹੁੰਦੀ ਹੈ ਜਦੋਂ ਇਸ ਸਮੱਸਿਆ ’ਚ ਆਵਾਜ਼ ਦੇ ਨਾਲ ਦਰਦ ਦੀ ਸ਼ਿਕਾਇਤ ਵੀ ਹੋਣ ਲੱਗੇ ਤਾਂ ਸਮਝੋ ਕਿ ਸਮੱਸਿਆ ਗੰਭੀਰ ਹੋ ਗਈ ਹੈ ਇਹ ਸਮੱਸਿਆ ਗਠੀਆ ਜਾਂ ਜੋੜਾਂ ’ਚ ਲੁਬਰੀਕੈਂਟ ਦੀ ਕਮੀ ਦਾ ਸੰਕੇਤ ਹੋ ਸਕਦੀ ਹੈ, ਇਸ ਲਈ ਲਾਪਰਵਾਹੀ ਦਿਖਾਉਣਾ ਤੁਹਾਡੀ ਸਿਹਤ ’ਤੇ ਭਾਰੀ ਪੈ ਸਕਦਾ ਹੈ

ਕਦੋਂ ਆਉਂਦੀ ਹੈ ਇਹ ਆਵਾਜ਼

ਜੋੜਾਂ ’ਚ ¬ਕ੍ਰੇਪੀਟਸ ਭਾਵ ਆਵਾਜ਼ ਦੀ ਸਮੱਸਿਆ ਜੋੜਾਂ ਦੇ ਮੁੜਨ, ਸਕਵਾਟਸ ਕਰਨ, ਪੌੜੀਆਂ ਚੜ੍ਹਨ-ਉੱਤਰਨ, ਕੁਰਸੀ ਜਾਂ ਜ਼ਮੀਨ ਤੋਂ ਉੱਠਣ-ਬੈਠਣ ਆਦਿ ਦੌਰਾਨ ਹੋ ਸਕਦੀ ਹੈ ਆਮ ਤੌਰ ’ਤੇ ਇਸ ਸਮੱਸਿਆ ’ਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਪਰ ਜੇਕਰ ਕਰਟੀਲੇਜ਼ ਰਫ਼ ਹੋ ਜਾਵੇ, ਤਾਂ ਇਹ ਹੌਲੀ-ਹੌਲੀ ਆਸਿਟਯੋਪੋਰੋਸਿਸ ਦੀ ਬਿਮਾਰੀ ’ਚ ਬਦਲ ਜਾਂਦੀ ਹੈ

ਸਮੱਸਿਆ ਦੀ ਰੋਕਥਾਮ:

ਇਸ ਸਮੱਸਿਆ ’ਚ ਮਰੀਜ਼ ਨੂੰ ਕੈਲਸ਼ੀਅਮ ਦਾ ਸੇਵਨ ਕਰਨ ਲਈ ਕਿਹਾ ਜਾਂਦਾ ਹੈ ਕੇ੍ਰਪੀਟਸ ਦੇ ਮਰੀਜ਼ ਨੂੰ ਇੱਕ ਦਿਨ ’ਚ 1000-1500 ਮਿਲੀਗ੍ਰਾਮ ਕੈਲਸ਼ੀਅਮ ਦਾ ਸੇਵਨ ਕਰਨਾ ਚਾਹੀਦਾ ਹੈ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਹਰੀਆਂ ਪੱਤੇਦਾਰ ਸਬਜ਼ੀਆਂ, ਫਲ, ਓਟਸ, ਬਰਾਊਨ ਰਾਈਸ, ਸੋਇਆਬੀਨ ਆਦਿ ਦੇ ਸੇਵਨ ਨਾਲ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ

  • ਰਾਤ ਨੂੰ ਅੱਧਾ ਚਮਚ ਮੇਥੀ ਦੇ ਦਾਣੇ ਭਿਓਂ ਲਓ, ਸਵੇਰੇ ਉਨ੍ਹਾਂ ਨੂੰ ਚਬਾ ਚਬਾ ਕੇ ਖਾਓ ਅਤੇ ਫਿਰ ਉਸ ਦਾ ਪਾਣੀ ਪੀ ਲਓ ਰੈਗੂਲਰ ਅਜਿਹਾ ਕਰਨ ਨਾਲ ਜੋੜਾਂ ਤੋਂ ਕਟਕਟ ਦੀ ਆਵਾਜ਼ ਆਉਣੀ ਬੰਦ ਹੋ ਜਾਵੇਗੀ ਇਸ ਤੋਂ ਇਲਾਵਾ ਭੁੰਨੇ ਛੋਲਿਆਂ ਦੇ ਨਾਲ ਗੁੜ ਖਾਣ ਨਾਲ ਵੀ ਕਟਕਟ ਦੀ ਆਵਾਜ਼ ਦੂਰ ਹੁੰਦੀ ਹੈ ਇਸ ’ਚ ਮੌਜ਼ੂਦ ਕਾਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ
  • ਵਿਟਾਮਿਨ-ਡੀ ਦਾ ਸਭ ਤੋਂ ਚੰਗਾ ਸਰੋਤ ਸੂਰਜ ਦੀ ਰੌਸ਼ਨੀ ਹੈ ਹਰ ਦਿਨ 15 ਮਿੰਟ ਲਈ ਧੁੱਪ ’ਚ ਬੈਠਣ ਨਾਲ ਹੱਡੀਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਇਸ ਲਈ ਸਰਦੀ ਹੋਵੇ ਜਾਂ ਗਰਮੀ, ਸਵੇਰ ਦੀ ਧੁੱਪ ਦਾ ਆਨੰਦ ਲੈਣਾ ਕਦੇ ਨਾਲ ਭੁੱਲੋ
  • ਟਹਿਲਣ ਅਤੇ ਦੌੜਨ ਨਾਲ ਨਾ ਸਿਰਫ਼ ਸਰੀਰਕ, ਸਗੋਂ ਮਾਨਸਿਕ ਸਮਰੱਥਾ ਵੀ ਵਧਦੀ ਹੈ ਵਜ਼ਨ ਉਠਾਉਣ ਵਾਲੀ ਕਸਰਤ, ਚੱਲਣਾ, ਦੌੜਨਾ, ਪੌੜੀਆਂ ਚੜ੍ਹਨਾ, ਇਹ ਕਸਰਤ ਹਰ ਉਮਰ ’ਚ ਹੱਡੀਆਂ ਨੂੰ ਸਿਹਤਮੰਦ ਬਣਾਏ ਰੱਖਣ ’ਚ ਲਾਭਦਾਇਕ ਹੈ ਇਸ ਤੋਂ ਇਲਾਵਾ ਡਾਂਸ ਵੀ ਇੱਕ ਬਿਹਤਰੀਨ ਐਕਸਰਸਾਈਜ਼ ਹੈ ਇਸ ਨੂੰ ਕਰਨ ’ਚ ਹਰ ਕਿਸੇ ਨੂੰ ਮਜ਼ਾ ਵੀ ਆਉਂਦਾ ਹੈ ਅਤੇ ਹੱਡੀਆਂ ਵੀ ਸਿਹਤਮੰਦ ਬਣੀਆਂ ਰਹਿੰਦੀਆਂ ਹਨ
  • ਵਰਕਆਊਟ ਤੋਂ ਪਹਿਲਾਂ ਵਾਰਮਅੱਪ ਜ਼ਰੂਰ ਕਰੋ, ਕਿਉਂਕਿ ਵਾਰਮਅੱਪ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਲਚੀਲਾ ਬਣਾ ਦਿੰਦਾ ਹੈ, ਜਿਸ ਨਾਲ ਜੋੜਾਂ ’ਚ ਆਵਾਜ਼ ਦੀ ਸਮੱਸਿਆ ਦੀ ਸ਼ਿਕਾਇਤ ਨਹੀਂ ਹੁੰਦੀ ਹੈ ਜੇਕਰ ਤੁਹਾਡਾ ਵਜ਼ਨ ਬਹੁਤ ਜ਼ਿਆਦਾ ਹੈ, ਤਾਂ ਵਜ਼ਨ ਨੂੰ ਘੱਟ ਕਰੋ, ਕਿਉਂਕਿ ਮੋਟਾਪਾ ਗਠੀਆ ਦੀ ਸਮੱਸਿਆ ਦਾ ਕਾਰਨ ਬਣਦਾ ਹੈ
  • ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਪਾਣੀ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ, ਕਿਉਂਕਿ ਪਾਣੀ ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੋਣ ਦੇ ਨਾਲ-ਨਾਲ ਇਹ ਹੱਡੀਆਂ ਨੂੰ ਮਜ਼ਬੂਤ ਤੇ ਲਚੀਲਾ ਬਣਾਉਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ