ਦਵਾਈਆਂ ਦੇ ਬੁਰੇ ਅਸਰ ਤੋਂ ਬਚੋ
ਜੇਕਰ ਤੁਸੀਂ ਲਗਾਤਾਰ ਕੋਈ ਦਵਾਈ ਲੈ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਤੁਹਾਡੀ ਚਮੜੀ ’ਤੇ ਫਿਨਸੀਆਂ ਜ਼ਿਆਦਾ ਹੋ ਰਹੀਆਂ ਹਨ ਜਾਂ ਤੁਹਾਡੇ ਚਿਹਰੇ ’ਤੇ ਛਾਈਆਂ ਆ ਰਹੀਆਂ ਹਨ ਤਾਂ ਜ਼ਰਾ ਸੋਚੋ ਕਦੇ-ਕਦੇ ਕੁਝ ਦਵਾਈਆਂ ਨਾਲ ਤੁਹਾਡੇ ਵਾਲ ਝੜਨ ਲਗਦੇ ਹਨ ਇਹ ਵੀ ਦੇਖਿਆ ਗਿਆ ਹੈ ਕਿ ਕਦੇ-ਕਦੇ ਤੁਹਾਡੇ ਦੰਦਾਂ ’ਤੇ ਵੀ ਦਵਾਈਆਂ ਦਾ ਗਹਿਰਾ ਅਸਰ ਹੁੰਦਾ ਹੈ

ਚੰਗੀ ਸਿਹਤ ਅਤੇ ਸੁੰਦਰਤਾ ਦੋਨੋਂ ਨਾਲ-ਨਾਲ ਚੱਲਦੇ ਹਨ ਜਿਸ ਦੀ ਸਿਹਤ ਚੰਗੀ ਹੋਵੇ, ਉਸ ਦੇ ਚਿਹਰੇ ’ਤੇ ਜ਼ਰੂਰ ਚਮਕ ਰਹੇਗੀ ਪਰ ਕੁਝ ਅਜਿਹੀਆਂ ਦਵਾਈਆਂ ਹਨ ਜੋ ਤੁਹਾਡੀ ਬਿਮਾਰੀ ਤਾਂ ਦੂਰ ਕਰਦੀਆਂ ਹਨ ਪਰ ਤੁਹਾਡੀ ਚਮੜੀ, ਵਾਲਾਂ ਜਾਂ ਦੰਦਾਂ ’ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਦਵਾਈਆਂ ਦੇ ਅਜਿਹੇ ਬੁਰੇ ਪ੍ਰਭਾਵ ਹੁੰਦੇ ਹਨ

ਅਤੇ ਇਹ ਵੀ ਜ਼ਰੂਰੀ ਨਹੀਂ ਕਿ ਜੇਕਰ ਇੱਕ ਦਵਾਈ ਦਾ ਬੁਰਾ ਅਸਰ ਤੁਹਾਡੇ ’ਤੇ ਹੋਇਆ ਹੈ ਤਾਂ ਉਹ ਹੋਰ ਲੋਕਾਂ ’ਤੇ ਵੀ ਹੋਵੇਗਾ ਪਰ ਜੇਕਰ ਸਾਨੂੰ ਇਸ ਦੇ ਬਾਰੇ ’ਚ ਜਾਣਕਾਰੀ ਹੋਵੇ ਤਾਂ ਘੱਟ ਤੋਂ ਘੱਟ ਅਸੀਂ ਆਪਣੇ ਡਾਕਟਰ ਦੀ ਸਲਾਹ ਤਾਂ ਲੈ ਸਕਦੇ ਹਾਂ ਅਤੇ ਸ਼ਾਇਦ ਅਸੀਂ ਇਸ ਦਾ ਇਲਾਜ ਵੀ ਲੱਭ ਸਕਦੇ ਹਾਂ

Also Read :-

ਚਮੜੀ:-

ਇਸ ’ਤੇ ਦਵਾਈਆਂ ਦਾ ਅਸਰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈ ਕਈ ਦਵਾਈਆਂ ਅਜਿਹੀਆਂ ਹਨ ਜਿਨ੍ਹਾਂ ਨਾਲ ਫਿਨਸੀਆਂ ਹੋ ਜਾਂਦੀਆਂ ਹਨ ਅਤੇ ਕਦੇ-ਕਦੇ ਕਾਲੇ ਧੱਬੇ ਵੀ ਹੋ ਜਾਂਦੇ ਹੋ ਕਈ ਤਰ੍ਹਾਂ ਦੇ ਸਟੀਰਾਈਡਸ ਜੋ ਅਸਥਮਾ ਜਾਂ ਆਰਥਰਾਈਟਿਸ ਆਦਿ ਲਈ ਦਿੱਤੇ ਜਾਂਦੇ ਹਨ, ਚਮੜੀ ਨੂੰ ਕਾਫੀ ਹਾਨੀ ਪਹੁੰਚਾਉਂਦੇ ਹਨ ਵਿਟਾਮਿਨ-ਬੀ ਜੋ ਬਹੁਤ ਸਾਰੇ ਲੋਕ ਲੈਂਦੇ ਹਨ, ਉਸ ਨੂੰ ਵੀ ਕਦੇ-ਕਦੇ ਲੰਬੇ ਸਮੇਂ ਤੱਕ ਲੈਣ ਨਾਲ ਤੁਹਾਡੀ ਚਮੜੀ ’ਤੇ ਫਿਨਸੀਆਂ ਪੈਦਾ ਹੋ ਸਕਦੀਆਂ ਹਨ

ਇੱਕ ਹੋਰ ਚਿਤਾਵਨੀ:-

ਕਦੇ ਵੀ ਬਿਨਾਂ ਡਾਕਟਰ ਦੀ ਸਲਾਹ ਦੇ ਜਾਂ ਫਿਰ ਸਹੇਲੀਆਂ ਦੀ ਕਿਤੇ ਕਹੀ-ਸੁਣੀ ਗੱਲ ’ਤੇ ਆ ਕੇ ਕੋਈ ਵੀ ਦਵਾਈ ਜਾਂ ਜੜੀ-ਬੂਟੀਆਂ ਦਾ ਲੇਪ ਆਦਿ ਆਪਣੀ ਚਮੜੀ ’ਤੇ ਬਿਨਾਂ ਅਜ਼ਮਾਏ ਜਾਂ ਬਿਨਾਂ ਜਾਣਕਾਰੀ ਹਾਸਲ ਕੀਤੇ ਨਾ ਲਗਾਓ ਹੋ ਸਕਦਾ ਹੈ ਕਿ ਤੁਹਾਨੂੰ ਫਾਇਦੇ ਦੀ ਜਗ੍ਹਾ ਉਲਟਾ ਨੁਕਸਾਨ ਹੋਵੇ

ਕਈ ਦਵਾਈਆਂ ਖੁਸ਼ਕੀ ਵੀ ਪੈਦਾ ਕਰਦੀਆਂ ਹਨ ਜੇਕਰ ਤੁਹਾਨੂੰ ਅਜਿਹੀ ਕਈ ਦਵਾਈ ਇਲਾਜ ਲਈ ਲੈਣੀ ਹੋਵੇ ਤਾਂ ਇਸ ਦਾ ਅਸਰ ਦੂਰ ਕਰਨ ਲਈ ਤੁਸੀਂ ਚਿਹਰੇ ’ਤੇ ਮਲਾਈ, ਸ਼ਹਿਦ ਆਦਿ ਚਿਕਨਾਈ ਵਾਲੇ ਪਦਾਰਥ ਲਗਾਓ ਤੁਹਾਨੂੰ ਖੁਦ ਹੀ ਪਤਾ ਚੱਲੇਗਾ ਕਿ ਤੁਹਾਨੂੰ ਕਿਸ ਦਵਾਈ ਨਾਲ ਖੁਸ਼ਕੀ ਹੋ ਰਹੀ ਹੈ ਜੇਕਰ ਤੁਸੀਂ ਕੋਈ ਅਜਿਹੀ ਦਵਾਈ ਜਾਂ ਟਾੱਨਿਕ ਇਲਾਜ ਲਈ ਲੈ ਰਹੇ ਹੋ ਤਾਂ ਕੁਝ ਹੀ ਦਿਨਾਂ ਬਾਅਦ ਤੁਹਾਡੀ ਚਮੜੀ ’ਚ ਰੁਖਾਪਣ ਆ ਜਾਏਗਾ ਅਜਿਹੇ ’ਚ ਤੁਹਾਨੂੰ ਆਪਣੀ ਚਮੜੀ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਅਤੇ ਜ਼ਿਆਦਾ ਪਾਣੀ ਅਤੇ ਪੀਣ ਵਾਲੇ ਪਦਾਰਥ ਲੈਣੇ ਹੋਣਗੇ

ਵਾਲਾਂ ਦੀ ਖੂਬਸੂਰਤੀ, ਲੰਬਾਈ ਅਤੇ ਸੁੰਦਰਤਾ ’ਤੇ ਸਾਰਿਆਂ ਨੂੰ ਨਾਜ਼ ਹੁੰਦਾ ਹੈ ਕਦੇ-ਕਦੇ ਗਰਭਨਿਰੋਧਕ ਗੋਲੀਆਂ ਲੈਣ ਨਾਲ ਵਾਲ ਝੜਨ ਲੱਗਦੇ ਹਨ ਅਤੇ ਕਈ ਵਾਰ ਤਾਂ ਇਨ੍ਹਾਂ ਦਾ ਅਸਰ ਲੈਣ ਦੇ ਤਿੰਨ-ਚਾਰ ਮਹੀਨਿਆਂ ਬਾਅਦ ਹੁੰਦਾ ਹੈ ਮਲੇਰੀਆ ਰੋਕਣ ਵਾਲੀਆਂ ਦਵਾਈਆਂ ਨਾਲ ਵੀ ਕਦੇ-ਕਦੇ ਵਾਲ ਝੜਨ ਦੀ ਸ਼ਿਕਾਇਤ ਰਹਿੰਦੀ ਹੈ ਅਤੇ ਕਦੇ-ਕਦੇ ਇਹ ਵੀ ਅਸਰ ਹੁੰਦਾ ਹੈ ਕਿ ਤੁਹਾਡੇ ਵਾਲਾਂ ’ਚ ਸਫੈਦੀ ਵੀ ਜਲਦ ਆ ਜਾਂਦੀ ਹੈ ਥਾਈਰਾਈਡ ਨੂੰ ਰੋਕਣ ਵਾਲੀਆਂ ਦਵਾਈਆਂ ਨਾਲ ਵੀ ਅਕਸਰ ਵਾਲ ਝੜਦੇ ਹਨ ਕਦੇ-ਕਦੇ ਸਟੀਰਾਈਡਸ ਲੈਣ ਨਾਲ ਤੁਹਾਡੇ ਅਣਚਾਹੇ ਵਾਲ ਵੀ ਉੱਗ ਆਉਂਦੇ ਹਨ ਇਹ ਔਰਤਾਂ ਲਈ ਇੱਕ ਖੌਫਨਾਕ ਗੱਲ ਹੋ ਸਕਦੀ ਹੈ ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਅਜਿਹੀ ਕੋਈ ਵੀ ਨਵੀਂ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਤੋਂ ਇਹ ਸਾਰੀ ਜਾਣਕਾਰੀ ਹਾਸਲ ਕਰ ਲਓ

ਦਵਾਈਆਂ ਦਾ ਅਸਰ ਨਾਖੂਨਾਂ ’ਤੇ ਵੀ ਹੁੰਦਾ ਹੈ ਕਦੇ-ਕਦੇ ਮਲੇਰੀਆ ਦੂਰ ਕਰਨ ਵਾਲੀਆਂ ਦਵਾਈਆਂ ਨਾਲ ਤੁਹਾਡੇ ਨਾਖੂਨ ਕਾਲੇ ਜਿਹੇ ਹੋ ਜਾਂਦੇ ਹਨ ਟੇਟਰਾਸਾਈਕਲਿਨ ਬਹੁਤ ਸਾਰੀਆਂ ਬਿਮਾਰੀਆਂ ਲਈ ਲਈ ਜਾਂਦੀ ਹੈ ਪਰ ਇਸ ਨੂੰ ਲੰਬੇ ਸਮੇਂ ਤੱਕ ਲੈਣ ਕਾਰਨ ਤੁਹਾਡੇ ਨਾਖੂਨ ਪੀਲੇ ਪੈ ਸਕਦੇ ਹਨ ਕਦੇ-ਕਦੇ ਇਨ੍ਹਾਂ ’ਚ ਲਕੀਰਾਂ ਵੀ ਆ ਜਾਂਦੀਆਂ ਹਨ

ਅੱਜ-ਕੱਲ੍ਹ ਸੁੰਦਰਤਾ ਦੀ ਇੱਕ ਵਿਸ਼ੇਸ਼ ਨਿਸ਼ਾਨੀ ਹੈ ਸੁੰਦਰ ਅਤੇ ਚਮਕਦਾਰ ਦੰਦ ਦੰਦਾਂ ’ਚ ਪੀਲਾਪਣ ਅਕਸਰ ਦਵਾਈਆਂ ਨਾਲ ਜਿਵੇਂ ਟੇਟਰਾਸਾਈਕਲਿਨ ਨਾਲ ਆਉਂਦਾ ਹੈ ਕਈ ਦਵਾਈਆਂ ਤੁਹਾਡੇ ਮਸੂੜਿਆਂ ਨੂੰ ਫੁਲਾ ਦਿੰਦੀਆਂ ਹਨ ਅਤੇ ਇਸ ਵਜ੍ਹਾ ਨਾਲ ਤੁਹਾਡੇ ਦੰਦ ਜਲਦ ਡਿੱਗ ਸਕਦੇ ਹਨ

ਪਰ ਤੁਸੀਂ ਘਬਰਾਓ ਨਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਦਵਾਈਆਂ ਨਾਲ ਕਿਸੇ ਵੀ ਤਰ੍ਹਾਂ ਦਾ ਬੁਰਾ ਪ੍ਰਭਾਵ ਹੋ ਰਿਹਾ ਹੈ ਤਾਂ ਤੁਸੀਂ ਜ਼ਰੂਰ ਆਪਣੇ ਡਾਕਟਰ ਨੂੰ ਦੱਸੋ ਅਤੇ ਉਸ ਦੀ ਸਲਾਹ ਲਓ ਬਿਮਾਰੀ ’ਚ ਦਵਾਈਆਂ ਤਾਂ ਲੈਣੀ ਹਨ ਪਰ ਡਾਕਟਰ ਦੀ ਸਲਾਹ ਲੈ ਕੇ ਤੁਸੀਂ ਇਨ੍ਹਾਂ ਦਾ ਅਸਰ ਘੱਟ ਕਰ ਸਕਦੇ ਹੋ ਵਾਲਾਂ ਦਾ ਵਿਸ਼ੇਸ਼ ਧਿਆਨ ਰੱਖੋ, ਖੁਰਾਕ ਦਾ ਧਿਆਨ ਰੱਖੋ, ਨਾਖੂਨਾਂ ’ਤੇ ਕੋਈ ਵਧੀਆ ਕ੍ਰੀਮ ਲਗਾਓ, ਆਦਿ ਜੇਕਰ ਤੁਸੀਂ ਜਾਣ ਲਓ ਕਿ ਕਿਸ ਦਵਾਈ ਦਾ ਅਸਰ ਕਿਸ ਪ੍ਰਕਾਰ ਹੋ ਰਿਹਾ ਹੈ ਤਾਂ ਤੁਸੀਂ ਉਸ ਦਾ ਉਪਾਅ ਵੀ ਲੱਭ ਸਕਦੇ ਹੋ
ਅੰਬਿਕਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ