assorted-kulfi

assorted-kulfiਏਸਾਟ੍ਰੇਡ ਕੁਲਫੀ assorted-kulfi
ਸਮੱਗਰੀ:-
ਰਬੜੀ ਡੇਢ ਕੱਪ, ਅੰਬ ਦਾ ਗੁੱਦਾ 2 ਵੱਡੇ ਚਮਚ, ਸਟਰਾਬਰੀ ਕ੍ਰਸ਼ 2 ਵੱਡੇ ਚਮਚ, ਪਿਸਤਾ ਕੱਟਿਆ ਹੋਇਆ 2 ਵੱਡੇ ਚਮਚ, ਕੇਸਰ ਦੀਆਂ ਥੋੜ੍ਹੀਆਂ ਜਿਹੀਆਂ ਪੱਤੀਆਂ, ਦੁੱਧ 2 ਵੱਡੇ ਚਮਚ, ਮਿਲਕ ਪਾਊਡਰ 6 ਵੱਡੇ ਚਮਚ
ਵਿਧੀ:-
ਅੰਬ ਦਾ ਗੁੱਦਾ, ਸਟਰਾਬਰੀ ਕ੍ਰਸ਼ ਤੇ ਪਿਸਤੇ ਨੂੰ 3 ਵੱਖ-ਵੱਖ ਬਾਓਲ ‘ਚ ਰੱਖੋ ਕੇਸਰ ਅਤੇ ਦੁੱਧ ਨੂੰ ਇੱਕ ਛੋਟੇ ਬਾਓਲ ‘ਚ ਪਾ ਕੇ ਮਾਈਕ੍ਰੋਵੇਵ ‘ਚ ਰੱਖੋ ਅਤੇ ਪਿਘਲਣ ਦਿਓ
ਫਿਰ ਉਸ ਨੂੰ ਪਿਸਤੇ ‘ਚ ਪਾ ਕੇ ਮਿਲਾਓ ਹਰ ਬਾਓਲ ‘ਚ ਅੱਧਾ-ਅੱਧਾ ਕੱਪ ਰਬੜੀ ਪਾ ਕੇ ਮਿਲਾਓ 2 ਵੱਡੇ ਚਮਚ ਮਿਲਕ ਪਾਊਡਰ ਹਰ ਬਾਓਲ ‘ਚ ਪਾਓ ਤੇ ਚੰਗੀ ਤਰ੍ਹਾਂ ਮਿਲਾਓ
ਹਰ ਮਿਸ਼ਰਨ ਨੂੰ ਵੱਖ-ਵੱਖ ਚਾਕਲੇਟ ਮੋਲਡ ‘ਚ ਪਾਓ ਅੱਧਾ ਹੋਣ ‘ਤੇ ਆਈਸਕ੍ਰੀਮ ਚਮਚ ਪਾਓ ਅਤੇ ਡੀਪ ਫਰੀਜਰ ‘ਚ ਰੱਖ ਕੇ ਜੰਮਣ ਦਿਓ ਜੰਮਣ ‘ਤੇ ਹਰ ਮੋਲਡ ‘ਚੋਂ ਕੁਲਫੀ ਕੱਢੋ ਅਤੇ ਪਰੋਸੋ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ