13th-14th-15th-december-dedicated-to-the-revered-guru-param-pita-shah-satnam-ji-maharaj

ਮੇਰੇ ਸਤਿਗੁਰ, ਤੇਰੀ ਯਾਦ ਸੇ ਹੈ ਰੌਸ਼ਨ ਸਾਰਾ ਜਹਾਂ
ਪਾਵਨ ਯਾਦ ‘ਚ ਸਮਰਪਿਤ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ

13,14,15 ਦਸੰਬਰ ਪੂਜਨੀਕ ਪਰਮ ਪਿਤਾ ਜੀ ਨੂੰ ਸਮਰਪਿਤ

ਡੇਰਾ ਸੱਚਾ ਸੌਦਾ ‘ਚ ਸਾਧ-ਸੰਗਤ ਮੌਜ਼ੂਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ?ਦੇ ਪਾਵਨ ਦਿਸ਼ਾ-ਨਿਰਦੇਸ਼ਾਂ?’ਤੇ ਮਾਨਵਤਾ ਭਲਾਈ ਦੇ ਕੰਮਾਂ ਦੇ ਪ੍ਰਤੀ ਪੂਰਾ ਸਾਲ ਅਤੇ ਹਰ ਸਮੇਂ ਸੇਵਾ ਦੇ ਲਈ ਤਿਆਰ ਰਹਿੰਦੀ ਹੈ ਅਤੇ ਵਿਸ਼ੇਸ਼ ਕਰਕੇ ਦਸੰਬਰ ਮਹੀਨਾ ਪੂਰੇ ਦਾ ਪੂਰਾ ਮਾਨਵਤਾ ਭਲਾਈ ਦੇ ਕੰਮਾਂ ਨੂੰ ਸਮਰਪਿਤ ਹੈ 13,14,15 ਦਸੰਬਰ ਦੇ ਇਹ ਦਿਨ?ਡੇਰਾ ਸੱਚਾ ਸੌਦਾ ਦੇ ਇਤਿਹਾਸ ‘ਚ ਬਹੁਤ ਅਹਿਮ ਸਥਾਨ ਰੱਖਦੇ ਹਨ ਇਸ ਦਿਨ ਡੇਰਾ ਸੱਚਾ ਸੌਦਾ ‘ਚ ਯਾਦ-ਏ-ਮੁਰਸ਼ਿਦ ਪਰਮਪਿਤਾ ਸ਼ਾਹ ਸਤਿਨਾਮ ਜੀ ਮੁਫ਼ਤ ਅੱਖਾਂ ਦਾ ਵਿਸ਼ਾਲ ਕੈਂਪ ਲਗਾਕੇ ਜ਼ਰੂਰਤਮੰਦ ਲੋਕਾਂ?’ਤੇ ਅੰਧਤਾ ਨਿਵਾਰਣ?ਦਾ ਪਰੋਉਪਕਾਰੀ-ਕਰਮ ਕੀਤਾ ਜਾਂਦਾ ਹੈ ਪੂਜਨੀਕ ਗੁਰੂ?ਜੀ ਦੇ ਪਾਵਨ ਦਿਸ਼ਾ ਨਿਰਦੇਸ਼?’ਚ ਸੰਨ?1992 ਤੋਂ 2019 ਤੱਕ 28 ਅਜਿਹੇ ਪਰੋਉਪਕਾਰੀ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ?ਤੋਂ ਹਜ਼ਾਰਾਂ?ਲੋਕ ਲਾਹੇਵੰਦ ਹੋਏ ਹਨ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਪਾਕ-ਪਵਿੱਤਰ ਸਿੱਖਿਆਵਾਂ ਤੋਂ ਅੱਜ ਸਾਰਾ ਵਿਸ਼ਵ ਲਾਭ ਉਠਾ ਰਿਹਾ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ-ਦਰਸ਼ਨ ਵਿੱਚ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਦੀ ਧੂਮ ਅੱਜ ਪੂਰੀ ਦੁਨੀਆਂ ਵਿੱਚ ਸੁਣੀ ਜਾ ਸਕਦੀ ਹੈ ਵੈਸੇ ਮਾਨਵਤਾ ਭਲਾਈ ਦੇ ਕਾਰਜ ਡੇਰਾ ਸੱਚਾ ਸੌਦਾ ਵਿੱਚ ਪੂਰਾ ਸਾਲ ਚੱਲਦੇ ਰਹਿੰਦੇ ਹਨ, ਪਰ ਵਿਸ਼ੇਸ਼ ਕਰਕੇ ਦਸੰਬਰ ਦਾ ਇਹ ਪੂਰਾ ਅਤੀ ਪਵਿੱਤਰ ਮਹੀਨਾ ਮਾਨਵਤਾ ਭਲਾਈ ਦੇ ਕਾਰਜ ਕਰਕੇ ਇੱਥੇ ਦਰਬਾਰ ਵਿੱਚ ਮਨਾਇਆ ਜਾਂਦਾ ਹੈ ਤੇ ਬਾਹਰ ਵੀ ਦੇਸ਼-ਵਿਦੇਸ਼ਾਂ ਦੇ ਬਲਾਕਾਂ ‘ਚ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ

13-14-15 ਦਸੰਬਰ ਦੇ ਇਹ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿੱਚ ਇੱਕ ਅਤੀ ਅਹਿਮ ਸਥਾਨ ਰੱਖਦੇ ਹਨ ਡੇਰਾ ਸੱਚਾ ਸੌਦਾ ਦੇ ਦੂਜੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮਿਤੀ 13 ਦਸੰਬਰ 1991 ਨੂੰ ਆਪਣਾ ਪੰਜ ਤੱਤਾਂ ਵਾਲਾ ਭੌਤਿਕ ਸਰੀਰ ਤਿਆਗ ਕੇ ਜੋਤ ਵਿੱਚ ਸਮਾ ਕੇ ਇੱਕ ਜੋਤ, ਇੱਕ ਰੂਪ ਹੋ ਗਏ ਇਸ ਲਈ 13-14-15 ਦਸੰਬਰ ਦੇ ਇਹਨਾਂ ਦਿਨਾਂ ਕਰਕੇ ਪੂਰਾ ਦਸੰਬਰ ਮਹੀਨਾ ਡੇਰਾ ਸੱਚਾ ਸੌਦਾ ਵਿੱਚ ਪਵਿੱਤਰਤਾ ਦੇ ਨਾਲ ਮਨਾਇਆ ਜਾਂਦਾ ਹੈ

ਸੰਖੇਪ ਜਾਣਕਾਰੀ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਕਾਲਿਆਂਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਨੇ ਜਗਤ ਉੱਧਾਰ ਲਈ ਪੂਜਨੀਕ ਪਿਤਾ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ 25 ਜਨਵਰੀ 1919 ਨੂੰ ਅਵਤਾਰ ਧਾਰਨ ਕੀਤਾ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਸਨ ਆਪ ਜੀ ਪੂਜਨੀਕ ਮਾਤਾ-ਪਿਤਾ ਜੀ ਦੇ ਬਹੁਤ ਹੀ ਲਾਡਲੇ, ਇਕਲੌਤੀ ਸੰਤਾਨ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਬਹੁਤ ਵੱਡੇ ਲੈਂਡ-ਲਾਰਡ ਤੇ ਸਨਮਾਨਿਤ ਜੈਲਦਾਰ ਸਨ ਐਨੇ ਵੱਡੇ ਖਾਨਦਾਨ ਵਿੱਚ ਹਾਲਾਂਕਿ ਹਰ ਦੁਨਿਆਵੀ ਸੁਖ-ਸੁਵਿਧਾ ਬੇਸ਼ੁਮਾਰ ਸੀ ਕਮੀ ਸੀ ਤਾਂ ਘਰ ਦੇ ਐਨੇ ਵੱਡੇ ਖਾਨਦਾਨ ਦੇ ਵਾਰਸ ਦੀ ਪੂਜਨੀਕ ਮਾਤਾ-ਪਿਤਾ ਜੀ ਦੀ ਸਾਧੂ-ਸੰਤ-ਮਹਾਤਮਾਵਾਂ ਦੀ ਸੇਵਾ, ਰਾਮ-ਨਾਮ ਦੀ ਭਗਤੀ ਵਿੱਚ ਅਥਾਹ ਸ਼ਰਧਾ ਸੀ ਪੂਜਨੀਕ ਮਾਤਾ-ਪਿਤਾ ਜੀ ਦਾ ਮਿਲਾਪ ਇੱਕ ਵਾਰ ਇੱਕ ਮਸਤ ਫਕੀਰ ਨਾਲ ਹੋਇਆ

ਪੂਜਨੀਕ ਮਾਤਾ-ਪਿਤਾ ਜੀ ਦੇ ਨੇਕ ਪਵਿੱਤਰ ਸੁਭਾਅ ਤੇ ਸੇਵਾ ਭਾਵਨਾ ਤੋਂ ਉਹ ਬਹੁਤ ਹੀ ਪ੍ਰਭਾਵਿਤ ਹੋਇਆ ਉਹ ਬਹੁਤ ਸੰਤੋਖੀ ਮਹਾਂਪੁਰਸ਼ ਸੀ ਉਸ ਫਕੀਰ ਬਾਬਾ ਨੇ ਪੂਜਨੀਕ ਮਾਤਾ-ਪਿਤਾ ਜੀ ਨੂੰ ਕਿਹਾ ਕਿ ਆਪ ਦੀ ਸੇਵਾ ਭਾਵਨਾ ਈਸ਼ਵਰ ਨੂੰ ਮਨਜ਼ੂਰ ਹੈ ਪਰਮੇਸ਼ਵਰ ਆਪ ਦੀ ਮਨੋਕਾਮਨਾ ਜ਼ਰੂਰ ਪੂਰੀ ਕਰਨਗੇ ਆਪਦੇ ਘਰ ਕੋਈ ਮਹਾਂਪੁਰਸ਼ ਆਪ ਦੇ ਬੇਟੇ ਦੇ ਰੂਪ ਵਿੱਚ ਅਵਤਾਰ ਲਵੇਗਾ ਪੂਜਨੀਕ ਮਾਤਾ-ਪਿਤਾ ਜੀ ਦੀ ਸ਼ੁੱਧ ਪਵਿੱਤਰ ਭਾਵਨਾ ਤੇ ਉਸ ਫਕੀਰ ਬਾਬਾ ਦੀ ਦੁਆ ਨਾਲ ਪੂਜਨੀਕ ਪਰਮ ਪਿਤਾ ਜੀ ਨੇ ਲਗਭਗ 18 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਅਵਤਾਰ ਧਾਰਨ ਕੀਤਾ ਉਹ ਫਕੀਰ ਬਾਬਾ ਦੁਬਾਰਾ ਫਿਰ ਜਦੋਂ ਘਰੇ ਆਇਆ ਤਾਂ ਪੂਜਨੀਕ ਮਾਤਾ- ਪਿਤਾ ਜੀ ਨੂੰ ਢੇਰ ਸਾਰੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਖੁਦ ਪਰਮੇਸ਼ਵਰ ਨੇ ਆਪ ਜੀ ਦੇ ਘਰ ਅਵਤਾਰ ਲਿਆ ਹੈ

ਇਹ ਆਪਦੇ ਇੱਥੇ 40 ਸਾਲਾਂ ਤੱਕ ਹੀ ਰਹਿਣਗੇ ਉਸ ਤੋਂ ਬਾਅਦ ਆਪਣੇ ਅਸਲ ਉਦੇਸ਼ ਅੱਲ੍ਹਾ, ਰਾਮ, ਵਾਹਿਗੁਰੂ ਦੁਆਰਾ ਸੌਂਪੇ ਪਰਉਪਕਾਰੀ ਕਾਰਜਾਂ ਭਾਵ ਜਗਤ ਉਧਾਰ (ਸ੍ਰਿਸ਼ਟੀ ਤੇ ਸਮਾਜ ਦੇ ਉੱਧਾਰ) ਲਈ ਉਹਨਾਂ ਦੀ ਸੇਵਾ ਵਿੱਚ ਚਲੇ ਜਾਣਗੇ ਜਿਹਨਾਂ ਨੇ ਇਹਨਾਂ ਨੂੰ ਆਪ ਦਾ ਬੇਟਾ ਬਣਾ ਕੇ ਭੇਜਿਆ ਹੈ ਆਪ ਜੀ ਦੀ ਪਰਮ ਮਹਾਨਤਾ ਲਈ ਇਹ ਬਚਨ ਉਸ ਸੱਚੇ ਫਕੀਰ ਬਾਬਾ ਜੀ ਨੇ ਪੂਜਨੀਕ ਮਾਤਾ-ਪਿਤਾ ਨੂੰ ਆਪਦੇ ਜਨਮ ਤੋਂ ਪਹਿਲਾਂ ਵੀ, ਜਨਮ ਦੇ ਬਾਅਦ ਵੀ ਕਰ ਦਿੱਤੇ ਸਨ ਉਸ ਫਕੀਰ ਬਾਬਾ ਦੇ ਬਚਨ ਉਸ ਸਮੇਂ ਸੱਚ ਸਾਬਤ ਹੋਏ ਜਦੋਂ ਆਪ ਜੀ ਆਪਣਾ ਘਰ-ਬਾਰ ਆਦਿ ਸਭ ਕੁਝ ਆਪਣੇ ਮੁਰਸ਼ਿਦੇ ਕਾਮਲ ਪੂਜਨੀਕ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਨਾਮ ‘ਤੇ ਲੁਟਾ ਕੇ ਉਹਨਾਂ ਦੀ ਸ਼ਰਨ ਵਿੱਚ ਡੇਰਾ ਸੱਚਾ ਸੌਦਾ ਵਿੱਚ ਆ ਗਏ ਉਸ ਸਮੇਂ ਆਪ ਜੀ ਦੀ ਉਮਰ ਵੀ ਲਗਭਗ 40 ਸਾਲ ਦੀ ਸੀ

ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ, ਪਰ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਂਅ ਬਦਲ ਕੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ

ਮਹਾਨ ਸ਼ਖਸੀਅਤ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੀ ਮਹਾਨ ਸ਼ਖਸੀਅਤ ਸਨ ਆਪ ਜੀ ਦੇ ਰੂਹਾਨੀ ਜਲਵੇ, ਆਪ ਜੀ ਦੇ ਪੁਰਨੂਰ ਨੂਰੀ ਮੁਖੜੇ ਦੇ ਦਰਸ਼-ਦੀਦਾਰ ਪਾ ਕੇ ਹਰ ਕੋਈ ਨਤ-ਮਸਤਕ ਹੋ ਜਾਂਦਾ ਆਪ ਜੀ ਖੇਤ ਵਿੱਚ ਅਣਥੱਕ ਕਿਸਾਨ, ਪੰਚਾਇਤ ਵਿੱਚ ਪ੍ਰਧਾਨ, ਬਿਮਾਰਾਂ ਲਈ ਵੈਦ ਲੁਕਮਾਨ, ਦੀਨ-ਦੁਖੀਆਂ ਦੇ ਮਸੀਹਾ, ਬੇਸਹਾਰਿਆਂ ਦਾ ਸਹਾਰਾ ਤੇ ਸੱਚੇ ਹਮਦਰਦ, ਮਾਹਿਰਾਂ ਦੇ ਮਾਹਿਰ ਉਸਤਾਦ, ਰੂਹਾਨੀਅਤ ਦੇ ਸੱਚੇ ਰਹਿਬਰ, ਦਇਆ-ਰਹਿਮ ਦੇ ਪੁੰਜ ਸਨ ਆਪ ਜੀ ਦੀ ਪਵਿੱਤਰ ਰਸਨਾ ਤੋਂ ਅੰਮ੍ਰਿਤ ਦੇ ਝਰਨੇ ਚੱਲਦੇ ਆਪ ਜੀ ਦਾ ਇਲਾਹੀ ਨੂਰੀ ਸਵਰੂਪ ਐਸਾ ਕਿ ਜੋ ਦੇਖਦਾ, ਬਸ ਦੇਖਦਾ ਹੀ ਰਹਿ ਜਾਂਦਾ ਹੈ

ਆਪ ਜੀ ਦੀ ਨੂਰਾਨੀ ਹਰ ਅਦਾ, ਹਰ ਸਖ਼ਸ਼ ਨੂੰ ਪ੍ਰੇਰਿਤ ਕਰਦੀ, ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਸੀ ਇਹ ਆਪ ਜੀ ਦੀ ਰੂਹਾਨੀ ਸ਼ਖਸੀਅਤ ਦਾ ਹੀ ਪ੍ਰਭਾਵ ਸੀ ਕਿ ਲੋਕ ਸੈਂਕੜੇ ਕੋਹਾਂ ਤੋਂ ਆਪ ਜੀ ਦੇ ਰੂਹਾਨੀ ਸਤਿਸੰਗ ਵਿੱਚ ਖਿੱਚੇ ਚਲੇ ਆਉਂਦੇ ਇਸ ਪ੍ਰਕਾਰ ਲੱਖਾਂ ਲੋਕ ਆਪਣੀਆਂ ਬੁਰਾਈਆਂ ਛੱਡ ਕੇ ਆਪ ਜੀ ਦੇ ਸ਼ਰਧਾਲੂ ਬਣੇ ਆਪ ਜੀ ਨੇ 18 ਅਪਰੈਲ 1963 ਤੋਂ 26 ਅਗਸਤ 1990 ਤੱਕ ਲਗਭਗ 27 ਸਾਲ ਚਾਰ ਮਹੀਨਿਆਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਦੇ ਸੈਂਕੜੇ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਦਿਨ-ਰਾਤ ਇੱਕ ਕਰਕੇ ਹਜ਼ਾਰਾਂ ਸਤਿਸੰਗ ਲਾਏ ਅਤੇ 11 ਲੱਖ ਤੋਂ ਵੀ ਜ਼ਿਆਦਾ ਨਵੇਂ ਜੀਵਾਂ ਨੂੰ ਰਾਮ-ਨਾਮ, ਗੁਰਮੰਤਰ ਦੇ ਕੇ ਉਹਨਾਂ ਨੂੰ ਮੌਕਸ਼ ਦਾ ਅਧਿਕਾਰੀ ਬਣਾਇਆ

ਅਣਗਿਣਤ ਉਪਕਾਰ ਦਾਤਾ ਜਾਏਂ ਨਾ ਗਿਣਾਏ:-

ਪੂਜਨੀਕ ਪਰਮ ਪਿਤਾ ਜੀ ਬੁਰਾਈਆਂ ਰਹਿਤ ਆਦਰਸ਼ ਸਮਾਜ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਪ੍ਰਯਤਨਸ਼ੀਲ ਰਹਿੰਦੇ ਮਾਨਵਤਾ-ਇਨਸਾਨੀਅਤ ਦੀ ਭਲਾਈ ਲਈ ਆਪ ਜੀ ਨੇ ਆਪਣੇ ਵੱਲੋਂ ਕੋਈ ਕੋਰ-ਕਮੀ ਨਹੀਂ ਛੱਡੀ ਆਪ ਜੀ ਦਾ ਪਵਿੱਤਰ ਜੀਵਨ ਬਚਪਨ ਤੋਂ ਹੀ ਸਮਾਜ ਭਲਾਈ ਲਈ ਸਮਰਪਿਤ ਰਿਹਾ ਆਪ ਜੀ ਨੇ ਜਿੱਥੇ ਸਮਾਜ ਵਿੱਚ ਫੈਲੀ ਦਹੇਜ ਪ੍ਰਥਾ, ਵਿਆਹ-ਸ਼ਾਦੀ, ਮਰਨੇ ਆਦਿ ਦੀਆਂ ਰੂੜ੍ਹੀਵਾਦੀ ਪ੍ਰਥਾਵਾਂ ਦਾ ਜਿੱਥੇ ਡਟ ਕੇ ਵਿਰੋਧ ਕੀਤਾ, ਉੱਥੇ ਹੀ ਨਰੌਏ ਸਮਾਜ ਦੀ ਸਥਾਪਨਾ ਲਈ ਵੀ ਪ੍ਰਯਤਨਸ਼ੀਲ ਰਹੇ ਆਪ ਜੀ ਨੇ ਜਿੱਥੇ ਛੋਟਾ ਪਰਿਵਾਰ ਰੱਖਣ ਲਈ ਦੁਨੀਆਂ ਨੂੰ ਪ੍ਰੇਰਿਤ ਕੀਤਾ, ਉੱਥੇ ਹੀ ਬੇਟਾ-ਬੇਟੀ ਨੂੰ ਇੱਕ ਸਮਾਨ ਜਾਣਨ ਲਈ ਵੀ ਸੰਗਤ ਨੂੰ ਜਾਣੂੰ ਕਰਵਾਇਆ ਪੂਜਨੀਕ ਪਰਮ ਪਿਤਾ ਜੀ ਦਾ ਕਥਨ ‘ਹਮ ਦੋ ਹਮਾਰੇ ਦੋ’ ਅਤੇ ਮੌਜੂਦਾ ਸਮੇਂ ‘ਚ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਫਰਮਾਏ-‘ਹਮ ਦੋ ਹਮਾਰਾ ਏਕ, ਏਕਹੀ ਕਾਫੀ ਵਰਨਾ ਦੋ ਕੇ ਬਾਅਦ ਮਾਫੀ’ ਵਧਦੀ ਜਨਸੰੰਖਿਆ ਨੂੰ ਲਗਾਮ ਦੇਣ ਲਈ ਇਹ ਇੱਕ ਕਾਰਗਰ ਨੁਕਤਾ ਸਾਬਤ ਹੋਇਆ ਹੈ

ਆਪ ਜੀ ਨੇ ਆਪਣੀਆਂ ਪਵਿੱਤਰ ਸਿੱਖਿਆਵਾਂ ਰਾਹੀਂ ਸਾਧ-ਸੰਗਤ ਨੂੰ ਬੇਟਾ-ਬੇਟੀ ਨੂੰ ਬਰਾਬਰ ਮੰਨਣ ਲਈ ਪ੍ਰੇਰਿਤ ਕੀਤਾ ਕਿ ਲੜਕਾ-ਲੜਕੀ ਨੂੰ ਬਰਾਬਰ ਮੰਨੋ, ਬਰਾਬਰ ਸਿੱਖਿਆ ਦਿਓ, ਘਰ ਵਿੱਚ ਦੋਹਾਂ ਦਾ ਇੱਕ ਸਮਾਨ ਦਰਜਾ ਹੋਵੇ, ਉਹਨਾਂ ਨੂੰ ਚੰਗੇ ਸੰਸਕਾਰ ਦਿਓ ਆਪ ਜੀ ਨੇ ਆਪਣੇ ਬਚਨਾਂ ਵਿੱਚ ਲੋਕਾਂ ਨੂੰ ਸਮਝਾਇਆ ਕਿ ਬੇਟੇ ਦੀ ਚਾਹ ਵਿੱਚ ਕਈ ਵਾਰ ਪਰਿਵਾਰ ਬਹੁਤ ਵੱਡਾ ਹੋ ਜਾਂਦਾ ਹੈ, ਤਾਂ ਪਰਿਵਾਰ ਤੇ ਬੱਚਿਆਂ ਦੀ ਉੱਚਿਤ ਪਰਵਰਿਸ਼ ਨਹੀਂ ਹੋ ਸਕਦੀ ਵੱਡਾ ਪਰਿਵਾਰ ਹੋਣ ‘ਤੇ ਸਭ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਸੰਭਵ ਹੋ ਜਾਂਦਾ ਹੈ, ਘਰ ਵਿੱਚ ਗਰੀਬੀ ਤੇ ਹੋਰ ਸਮਾਜਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਛੋਟਾ ਪਰਿਵਾਰ (ਇੱਕ ਜਾਂ ਦੋ ਬੱਚਿਆਂ ਵਾਲਾ) ਦੇਸ਼ ਦੇ ਹਿੱਤ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ

ਦਹੇਜ ਦਾ ਲੈਣ-ਦੇਣ ਵੀ ਸਮਾਜ ਲਈ ਕਲੰਕ ਹੈ ਪੂਜਨੀਕ ਪਰਮ ਪਿਤਾ ਜੀ ਸਾਦਗੀਪੂਰਨ ਤੇ ਬਿਨਾਂ ਦਾਨ-ਦਹੇਜ ਦੀ ਸ਼ਾਦੀ ਦੀ ਬਹੁਤ ਪ੍ਰਸ਼ੰਸਾ ਕਰਦੇ ਆਪ ਜੀ ਨੇ ਸਾਧ-ਸੰਗਤ ਦੀ ਭਲਾਈ ਲਈ ਦਰਬਾਰ ਵਿੱਚ ਬਿਨਾਂ ਦਾਨ-ਦਹੇਜ ਦੇ ਸਾਦਗੀਪੂਰਨ ਵਿਆਹ-ਸ਼ਾਦੀਆਂ ਦੀ ਪਰੰਪਰਾ ਚਲਾਈ ਇਹ ਪਵਿੱਤਰ ਪਰੰਪਰਾ ਅੱਜ ਵੀ ਜਿਉਂ ਦੀ ਤਿਉਂ ਪ੍ਰਚੱਲਿਤ ਹੈ ਲੜਕਾ-ਲੜਕੀ ਦਿਲਜੋੜ ਮਾਲਾ ਪਹਿਨਾ ਕੇ ਸ਼ਾਦੀ ਦੇ ਬੰਧਨ ਵਿੱਚ ਬੱਝਦੇ ਹਨ ਅਤੇ ਇਸੇ ਮਰਿਆਦਾ ਅਨੁਸਾਰ ਦਰਬਾਰ ਵਿੱਚ ਜ਼ਿਆਦਾਤਰ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀ ਕਰਦੇ ਹਨ ਆਪ ਜੀ ਦੇ ਇਸ ਪਰਉਪਕਾਰ ਦਾ ਅੱਜ ਲੱਖਾਂ ਪਰਿਵਾਰ ਫਾਇਦਾ ਉਠਾ ਰਹੇ ਹਨ ਨਾ ਕੋਈ ਰੁੱਸਨਾ-ਮਨਾਉਣਾ, ਨਾ ਕੋਈ ਲੈਣ-ਦੇਣ ਦਾ ਝੰਜਟ ਅਤੇ ਨਾ ਹੀ ਕੋਈ ਹੋਰ ਪ੍ਰੇਸ਼ਾਨੀ ਸੱਚਮੁੱਚ ਹੀ ਸਾਧ-ਸੰਗਤ ਪੂਜਨੀਕ ਪਰਮ ਪਿਤਾ ਜੀ ਦੇ ਇਸ ਪਵਿੱਤਰ ਪਰਉਪਕਾਰ ਦਾ ਦਿਲੋਂ ਸਤਿਕਾਰ ਕਰਦੀ ਹੈ

ਪਾਵਨ ਮਾਰਗ ਦਰਸ਼ਨ

ਡੇਰਾ ਸੱਚਾ ਸੌਦਾ ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੁਆਰਾ ਸ਼ੁਰੂ ਕੀਤੇ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਤੂਫਾਨਮੇਲ ਗਤੀ ਪ੍ਰਦਾਨ ਕਰਕੇ ਵਿਸ਼ਵ-ਪੱਧਰੀ ਬਣਾ ਦਿੱਤਾ ਹੈ ਮਾਨਵਤਾ ਤੇ ਸਮਾਜ ਭਲਾਈ ਦੇ ਸੇਵਾ ਕਾਰਜਾਂ ਦੀ ਐਸੀ ਜ਼ਬਰਦਸਤ ਲਹਿਰ ਕਿ ਜਿਸ ਨਾਲ ਡੇਰਾ ਸੱਚਾ ਸੌਦਾ ਦੀ ਪੂਰੇ ਵਿਸ਼ਵ ਵਿੱਚ ਪਛਾਣ ਬਣ ਗਈ ਹੈ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ਵਿੱਚ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਜਾ ਰਹੇ 134 ਮਾਨਵਤਾ ਭਲਾਈ ਦੇ ਕਾਰਜ ਜ਼ਰੂਰਤਮੰਦਾਂ ਦਾ ਸਹਾਰਾ ਬਣੇ ਹਨ

ਗਰੀਬਾਂ ਲਈ, ਅਨਾਥ ਬੱਚਿਆਂ ਲਈ, ਬੀਮਾਰਾਂ ਲਈ, ਵਿਧਵਾਵਾਂ ਲਈ, ਪਰਮਾਰਥੀ ਕੰਮਾਂ ਤੇ ਵੇਸ਼ਵਾ-ਗਮਨੀ, ਕੰਨਿਆ ਭਰੂਣ ਹੱਤਿਆ, ਸਿਗਰਟਨੋਸ਼ੀ (ਤੰਬਾਕੂ ਸੇਵਨ) ਆਦਿ ਨਸ਼ਿਆਂ ਨੂੰ ਰੋਕਣਾ, ਜਿਉਂਦੇ ਜੀਅ ਖੂਨਦਾਨ, ਮਰਨ ਉਪਰੰਤ ਅੱਖਾਂ ਦਾਨ, ਮੈਡੀਕਲ ਖੋਜਾਂ ਲਈ ਸਰੀਰ ਦਾਨ ਆਦਿ ਸਮਾਜ ਸੇਵਾ ਦੇ ਹਰ ਖੇਤਰ ਵਿੱਚ ਡੇਰਾ ਸੱਚਾ ਸੌਦਾ ਦੇ ਇਹ ਮਾਨਵਤਾ ਭਲਾਈ ਦੇ 134 ਕਾਰਜ ਇੱਕ ਲਹਿਰ, ਇੱਕ ਮੁਹਿੰਮ ਦੇ ਰੂਪ ਵਿੱਚ ਜਨ-ਜਨ ਤੱਕ ਪਹੁੰਚ ਚੁੱਕੇ ਹਨ ਅਤੇ ਲੋਕ ਲਾਭਪਾਤਰੀ ਹੋ ਰਹੇ ਹਨ

ਮਹਾਨ ਸਾਹਿਤਕਾਰ

ਪੂਜਨੀਕ ਪਰਮ ਪਿਤਾ ਜੀ ਨੇ ਅਨੇਕਾਂ ਗ੍ਰੰਥਾਂ ਦੀ ਰਚਨਾ ਕੀਤੀ ਪੂਜਨੀਕ ਪਰਮ ਪਿਤਾ ਜੀ ਦੁਆਰਾ ਰਚਿਤ ਹਜ਼ਾਰਾਂ ਭਜਨ/ਸ਼ਬਦ ਹਿੰਦੀ ਤੇ ਪੰਜਾਬੀ ਦੀ ਸਰਲ ਭਾਸ਼ਾ ਵਿੱਚ ਸਾਧ-ਸੰਗਤ ਦੁਆਰਾ ਬੜੇ ਸਤਿਕਾਰ ਸਹਿਤ ਪੜ੍ਹੇ ਤੇ ਸੁਣੇ ਜਾਂਦੇ ਹਨ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਰੂਪ ਬਣਾਇਆ ਅਤੇ ਬਚਨ ਕੀਤੇ ਅਸੀਂ ਸੀ, ਹਾਂ ਅਤੇ ਰਹਾਂਗੇ ਉਹੀ ਬੇਪਰਵਾਹੀ ਜੋਤ ਪੂਜਨੀਕ ਗੁਰੂ ਜੀ ਵਿੱਚ ਪ੍ਰਤੱਖ ਦੇਖੀ ਜਾ ਸਕਦੀ ਹੈ

ਪੂਜਨੀਕ ਪਰਮ ਪਿਤਾ ਜੀ ਦੀ ਪ੍ਰੇਰਨਾ ਨਾਲ ਪੂਜਨੀਕ ਗੁਰੂ ਜੀ ਨੇ ਵੀ ਅਨੇਕਾਂ ਗ੍ਰੰਥਾਂ ਦੀ ਰਚਨਾ ਆਪਣੀ ਕਲਮ ਨਾਲ ਕੀਤੀ ਪੂਜਨੀਕ ਗੁਰੂ ਜੀ ਦੁਆਰਾ ਕੀਤੇ ਜਾ ਰਹੇ ਰੂਹਾਨੀਅਤ ਤੇ ਇਨਸਾਨੀਅਤ ਦੀ ਸੇਵਾ ਤੇ ਲੋਕ ਭਲਾਈ ਦੇ ਕਾਰਜਾਂ ਨਾਲ ਹਰ ਕੋਈ ਲਾਭ ਲਵੇ, ਇਸ ਉਦੇਸ਼ ਪ੍ਰਤੀ ਪੂਜਨੀਕ ਗੁਰੂ ਜੀ ਨਿਰੰਤਰ ਪ੍ਰਯਤਨਸ਼ੀਲ ਹਨ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਵਿੱਚ ਵਸਾਏ ਹੋਏ ਹਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ